DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Assam coal mine mishap: ਕੋਲਾ ਖਾਨ ਫਸੇ 9 ਮਜ਼ਦੂਰਾਂ 'ਚੋਂ ਇਕ ਦੀ ਲਾਸ਼ ਬਰਾਮਦ

ਗੁਹਾਟੀ, 8 ਜਨਵਰੀ Assam coal mine mishap: ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲਾ ਖਾਨ ਵਿੱਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ਵਿੱਚੋਂ ਇੱਕ ਦੀ ਲਾਸ਼ ਫੌਜ ਦੇ ਗੋਤਾਖੋਰਾਂ ਨੇ ਬੁੱਧਵਾਰ ਨੂੰ ਤੀਜੇ ਦਿਨ ਬਰਾਮਦ ਕਰ ਲਈ ਹੈ। ਰਾਹਤ ਕਾਰਜ...

  • fb
  • twitter
  • whatsapp
  • whatsapp
featured-img featured-img
(PTI Photo)
Advertisement

ਗੁਹਾਟੀ, 8 ਜਨਵਰੀ

Assam coal mine mishap: ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲਾ ਖਾਨ ਵਿੱਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ਵਿੱਚੋਂ ਇੱਕ ਦੀ ਲਾਸ਼ ਫੌਜ ਦੇ ਗੋਤਾਖੋਰਾਂ ਨੇ ਬੁੱਧਵਾਰ ਨੂੰ ਤੀਜੇ ਦਿਨ ਬਰਾਮਦ ਕਰ ਲਈ ਹੈ। ਰਾਹਤ ਕਾਰਜ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਅੱਠ ਹੋਰ ਲੋਕਾਂ ਦੇ ਬਚਣ ਦੀ ਸੰਭਾਵਨਾ ਗੰਭੀਰ ਜਾਪਦੀ ਹੈ, ਹਾਲਾਂਕਿ ਜਲ ਸੈਨਾ, ਸੈਨਾ, ਐਨਡੀਆਰਐਫ ਅਤੇ ਐਸਡੀਆਰਐਫ ਦੇ ਕਰਮਚਾਰੀਆਂ ਦੀ ਇੱਕ ਟੀਮ ਨੇ ਫਸੇ ਹੋਏ ਮਾਈਨਰਾਂ ਨੂੰ ਬਚਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ।

Advertisement

ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਸੋਮਵਾਰ ਨੂੰ ਉਮਰਾਂਗਸੋ ਦੇ ਖੇਤਰ ਵਿੱਚ ਸਥਿਤ ਕੋਲੇ ਦੀ ਖਾਣ ਵਿੱਚ ਅਚਾਨਕ ਪਾਣੀ ਭਰਨ ਕਾਰਨ ਫਸ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਨੇ ਸਵੇਰੇ ਖਾਨ ਦੇ ਅੰਦਰ ਲਾਸ਼ ਲੱਭੀ ਅਤੇ ਇਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

Advertisement

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ 'ਤੇ ਪੋਸਟ ਕਰਦਿਆਂ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਵੀ ਬਚਾਅ ਕਾਰਜ ਪੂਰੇ ਜ਼ੋਰਾਂ ਨਾਲ ਜਾਰੀ ਹਨ, ਫੌਜ ਅਤੇ ਐਨਡੀਆਰਐਫ ਦੇ ਗੋਤਾਖੋਰ ਪਹਿਲਾਂ ਹੀ ਖੂਹ ਵਿੱਚ ਦਾਖਲ ਹੋ ਚੁੱਕੇ ਹਨ। ਉਧਰ ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। -ਪੀਟੀਆਈ

Advertisement
×