DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋਮ ਵੱਲ ਮੋੜੀ ਨਿਊ ਯਾਰਕ-ਦਿੱਲੀ ਉਡਾਣ ਦੇ ਕੁਝ ਯਾਤਰੀਆਂ ਨੂੰ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ

66 ਯਾਤਰੀਆਂ ਵਿਚੋਂ ਬਹੁਗਿਣਤੀ ਭਾਰਤੀ ਜਿਨ੍ਹਾਂ ਕੋਲ ਇਟਲੀ ’ਚ ਦਾਖ਼ਲੇ ਦਾ ਵੀਜ਼ਾ ਨਹੀਂ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 24 ਫਰਵਰੀ

Passengers of diverted Delhi-bound American Airlines flight ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ American Airlines ਦੇ ਜਹਾਜ਼, ਜਿਸ ਨੂੰ ਕਥਿਤ ਬੰਬ ਦੀ ਧਮਕੀ ਕਰਕੇ Rome ਡਾਈਵਰਟ ਕਰਨਾ ਪਿਆ ਸੀ, ਵਿਚ ਸਵਾਰ ਕੁਝ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਲਈ ਹੋਰਨਾਂ ਉਡਾਣਾਂ ਰਾਹੀਂ  ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਲੀਓਨਾਰਡੋ ਦਾ ਵਿਨਸੀ  (Leonardo Da Vinci) ਹਵਾਈ ਅੱਡੇ ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ, ‘‘66 ਯਾਤਰੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਹਨ ਤੇ ਜਿਨ੍ਹਾਂ ਕੋਲ ਇਟਲੀ ਵਿਚ ਦਾਖ਼ਲੇ ਦਾ ਵੀਜ਼ਾ ਨਹੀਂ ਹੈ, ਨੂੰ ਤਰਜੀਹ ਦਿੱਤੀ ਗਈ ਹੈ।’’

Advertisement

ਬਿਆਨ ਮੁਤਾਬਕ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ ਦੀ ਲੌਂਜ ਵਿਚ ਰੁਕਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਮਰੀਕੀ ਏਅਰਲਾਈਨ ਤੇ ਰੋਮ ਹਵਾਈ ਅੱਡੇ ਦੇ ਸਟਾਫ਼ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਗਈ। American Airlines ਦੇ ਜਹਾਜ਼ ਵਿਚ 200 ਤੋਂ ਵੱਧ ਲੋਕ ਸਵਾਰ ਸਨ ਜਦੋਂ ਫਲਾਈਟ ਨੂੰ ਐਤਵਾਰ ਨੂੰ ਰੋਮ ਵੱਲ ਮੋੜਨਾ ਪਿਆ।

ਬਿਆਨ ਵਿਚ ਕਿਹਾ ਗਿਆ, ‘‘American Airlines ਦੀ ਨਿਊ ਯਾਰਕ ਤੋਂ ਦਿੱਲੀ ਜਾ ਰਹੀ ਉਡਾਣ AA292 ਨੂੰ ਬੰਬ ਦੀ ਧਮਕੀ ਕਰਕੇ ਰੋਮ ਦੇ Fiumicino Airport ਉੱਤੇ ਲੰਘੇ ਦਿਨ ਬਾਅਦ ਦੁਪਹਿਰ ਉੱਤਰਨਾ ਪਿਆ। ਇਨ੍ਹਾਂ ਯਾਤਰੀਆਂ ਨੂੰ ਅੱਜ ਹੋਰਨਾਂ ਫਲਾਈਟਾਂ ਜ਼ਰੀਏ ਅਗਲੇ ਸਫ਼ਰ ਲਈ ਭੇਜਿਆ ਜਾ ਰਿਹਾ ਹੈ।’’

ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਉਡਾਣ AA292 ਨੂੰ ਮਿਲੀ ਧਮਕੀ ਤੋਂ ਫੌਰੀ ਮਗਰੋਂ ਦਿੱਲੀ ਹਵਾਈ ਅੱਡੇ ’ਤੇ ਬੰਬ ਥਰੈੱਟ ਅਸੈੱਸਮੈਂਟ ਕਮੇਟੀ (BTAC) ਬਣਾਈ ਗਈ। ਕਮੇਟੀ ਨੇ ਨੇੜਲੇ ਹਵਾਈ ਅੱਡੇ ’ਤੇ ਜਹਾਜ਼ ਦੇ ਨਿਰੀਖਣ ਦੀ ਮੰਗ ਕੀਤੀ ਤੇ ਮਗਰੋਂ ਲੋੜੀਂਦੀ ਜਾਂਚ ਲਈ ਉਡਾਣ ਨੂੰ ਰੋਮ ਵੱਲ ਮੋੜ ਦਿੱਤਾ ਗਿਆ।

ਐਤਵਾਰ ਨੂੰ American Airlines ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ AA292 ਨੂੰ ‘ਸੰਭਾਵੀ ਸੁਰੱਖਿਆ ਫ਼ਿਕਰਾਂ’ ਕਰਕੇ ਰੋਮ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਨੇ ਇਹ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕੋਲ ਅਨੁਸਾਰ, ਫਲਾਈਟ ਦੇ ਦਿੱਲੀ ਵਿੱਚ ਉਤਰਨ ਤੋਂ ਪਹਿਲਾਂ ਇੱਕ ਨਿਰੀਖਣ ਦੀ ਲੋੜ ਸੀ। -ਪੀਟੀਆਈ

Advertisement
×