ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Archery World Cup Final 2024: ਤੀਰਅੰਦਾਜ਼ੀ ਵਿਸ਼ਵਕੱਪ: ਦੀਪਿਕਾ ਨੇ ਮੈਕਸੀਕੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ

Archery World Cup Final 2024:
ਦੀਪੀਕਾ ਕੁਮਾਰੀ ਫਾਈਲ ਫੋਟੋ ਪੀਟੀਆਈ
Advertisement

ਤਲਾਕਸਕਾਲਾ (ਮੈਕਸੀਕੋ), 21 ਅਕਤੂਬਰ

ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ ਕੱਪ ਫਾਈਨਲ ਮੈਡਲ ਜਿੱਤਿਆ ਹੈ। ਫਾਈਨਲ ਵਿੱਚ ਉਹ ਚੀਨ ਦੀ ਲੀ ਜਿਯਾਮਨ ਤੋਂ 0-6 ਨਾਲ ਹਾਰ ਗਈ। 2010 ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੇ ਕੁਆਰਟਰ ਅਤੇ ਸੈਮੀਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਸੀ ਤਮਗਾ ਜੇਤੂ ਐਲੇਜੈਂਡਰਾ ਵੈਲੇਂਸੀਆ ਨੂੰ ਉਸਦੇ ਘਰੇਲੂ ਮੈਦਾਨ ’ਤੇ 6-4 ਨਾਲ ਹਰਾਇਆ ਸੀ। ਦੀਪਿਕਾ ਨੇ ਕਿਹਾ ਕਿ ਇਸ ਵਿਸ਼ਵ ਕੱਪ ਦਾ ਹਿੱਸਾ ਬਣਨਾ ਅਤੇ ਜਿੱਤਣਾ ਮਾਣ ਵਾਲੀ ਗੱਲ ਹੈ। ਹੁਣ ਮੈਂ ਇਸ ਤੋਂ ਬਾਅਦ ਹੋਰ ਵੀ ਸਖ਼ਤ ਮਿਹਨਤ ਕਰਨ ਜਾ ਰਹੀ ਹਾਂ। -ਆਈਏਐੱਨਐੱਸ

Advertisement

Advertisement
Tags :
Archer Deepika KumariArchery World Cup FinalArchery World Cup Final 2024:Deepika bags sixth Archery World Cup Final medal with silver in Mexico