ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ANUJA ਆਸਕਰ: ਨਵੀਂ ਦਿੱਲੀ ਅਧਾਰਿਤ ਲਘੂ ਫਿਲਮ 'ਅਨੁਜਾ' ਸਰਵੋਤਮ ਲਾਈਵ ਐਕਸ਼ਨ ਸ਼ਾਰਟ ਸ਼੍ਰੇਣੀ ਲਈ ਨਾਮਜ਼ਦ

ਅਕੈਡਮੀ ਐਵਾਰਡਜ਼ 2 ਮਾਰਚ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਹੋਣਗੇ ਆਯੋਜਿਤ
Advertisement
ਨਵੀਂ ਦਿੱਲੀ, 23 ਜਨਵਰੀਨਵੀਂ ਦਿੱਲੀ ਅਧਾਰਿਤ ਲਘੂ ਫ਼ਿਲਮ ‘ਅਨੁਜਾ’ ਨੂੰ 97ਵੇਂ ਅਕੈਡਮੀ ਐਵਾਰਡਜ਼ ਵਿੱਚ ਲਾਈਵ ਐਕਸ਼ਨ ਸ਼ਾਰਟ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ। ਐਡਮ ਜੇ. ਗ੍ਰੇਵਜ਼ ਅਤੇ ਸੁਚਿਤਰਾ ਮਤੱਈ ਵੱਲੋਂ ਨਿਰਦੇਸ਼ਿਤ ‘ਅਨੁਜਾ’ ਆਸਕਰ ਐਵਾਰਡ ਲਈ ‘ਏ ਲੀਨ’, ‘ਆਈ ਐਮ ਨਾਟ ਏ ਰੋਬੋਟ’, ‘ਦਿ ਲਾਸਟ ਰੇਂਜਰ’ ਤੇ ‘ਦਿ ਮੈਨ ਹੂ ਨਾਟ ਸਾਈਲੈਂਟ’ ਨੂੰ ਟੱਕਰ ਦੇਵੇਗੀ। 2025 ਆਸਕਰ ਲਈ ਨਾਮਜ਼ਦਗੀਆਂ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਸ ਏਂਜਲਸ ਵਿੱਚ ਜੰਗਲ ਦੀ ਅੱਗ ਕਾਰਨ ਦੋ ਵਾਰ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਦਾ ਐਲਾਨ ਬੋਵੇਨ ਯਾਂਗ ਅਤੇ ਰੇਚਲ ਸੇਨੋਟ ਵੱਲੋਂ ਕੀਤਾ ਗਿਆ ਸੀ। ਦੋ ਵਾਰ ਆਸਕਰ ਜੇਤੂ ਨਿਰਮਾਤਾ ਗੁਨੀਤਾ ਮੋਂਗਾ ਲਘੂ ਫ਼ਿਲਮ ‘ਅਨੁਜਾ’ ਦੀ ਕਾਰਜਕਾਰੀ ਨਿਰਮਾਤਾ ਤੇ ਹੌਲੀਵੁੱਡ ਸਟਾਰ-ਲੇਖਕ ਮਿੰਡੀ ਕਲਿੰਗ ਨਿਰਮਾਤਾ ਹੈ। ਫ਼ਿਲਮ ਵਿਚ ਸਜਦਾ ਪਠਾਨ ਤੇ ਅਨੰਨਿਆ ਸ਼ਾਨਭਾਗ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਸਾਲ ਦੇ ਅਕੈਡਮੀ ਐਵਾਰਡਜ਼ 2 ਮਾਰਚ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤੇ ਜਾਣਗੇ। -ਪੀਟੀਆਈ

 

Advertisement

 

Advertisement