ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਅਰ ਇੰਡੀਆ ਦੀ ਦਿੱਲੀ-ਤਲ ਅਵੀਵ ਉਡਾਣ ਅਬੂ ਧਾਬੀ ਵੱਲ ਮੋੜੀ

ਤਲ ਅਵੀਵ ਹਵਾਈ ਅੱਡੇ ਨੇੜੇ ਮਿਜ਼ਾਈਲ ਹਮਲੇ ਮਗਰੋਂ ਉਡਾਣ ਡਾਇਵਰਟ ਕੀਤੀ: ਸੂਤਰ
ਏਅਰ ਇੰਡੀਆ ਦੀ ਉਡਾਣ। ਫਾਈਲ ਫੋਟੋ ਪੀਟੀਆਈ
Advertisement

ਨਵੀਂ ਦਿੱਲੀ, 4 ਮਈ

Air India's Delhi-Tel Aviv flight diverted to Abu Dhabi  ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਤਲ ਅਵੀਵ ਜਾ ਰਹੀ ਉਡਾਣ ਨੂੰ ਇਜ਼ਰਾਇਲੀ ਸ਼ਹਿਰ ਵਿਚ ਹਵਾਈ ਅੱਡੇ ਨੇੜੇ ਹੋਏ ਮਿਜ਼ਾਈਲ ਹਮਲੇ ਮਗਰੋਂ ਅਬੂ ਧਾਬੀ ਮੋੜ ਦਿੱਤਾ ਗਿਆ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ।

Advertisement

ਸੂਤਰਾਂ ਨੇ ਕਿਹਾ ਕਿ ਇਹ ਮਿਜ਼ਾਈਲ ਹਮਲਾ ਏਅਰ ਇੰਡੀਆ ਦੀ ਉਡਾਣ ਏਆਈ139 ਦੇ ਤਲ ਅਵੀਵ ਵਿਚ ਲੈਂਡ ਕੀਤੇ ਜਾਣ ਤੋਂ ਇਕ ਘੰਟਾ ਪਹਿਲਾਂ ਹੋਇਆ। ਸੂਤਰਾਂ ਮੁਤਾਬਕ ਉਡਾਣ ਦਿੱਲੀ ਵਾਪਸ ਆਏਗੀ।

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ ਜਦੋਂ ਉਡਾਣ ਨੂੰ ਅਬੂ ਧਾਬੀ ਵੱਲ ਮੋੜਨ ਦਾ ਫੈਸਲਾ ਕੀਤਾ ਗਿਆ ਤਾਂ ਇਹ ਜੌਰਡਨ ਦੇ ਹਵਾਈ ਖੇਤਰ ਵਿੱਚ ਸੀ।

ਏਅਰ ਇੰਡੀਆ ਦੀ ਤਲ ਅਵੀਵ ਤੋਂ ਦਿੱਲੀ ਜਾਣ ਵਾਲੀ ਉਡਾਣ ਐਤਵਾਰ ਲਈ ਰੱਦ ਕਰ ਦਿੱਤੀ ਗਈ ਹੈ। ਉਂਝ ਏਅਰ ਇੰਡੀਆ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ।

ਯਮਨ ਤੋਂ ਦਾਗ਼ੀ ਗਈ ਇੱਕ ਮਿਜ਼ਾਈਲ ਦੇ ਤਲ ਅਵੀਵ ਹਵਾਈ ਅੱਡੇ ਨੇੜੇ ਡਿੱਗਣ ਤੋਂ ਬਾਅਦ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਨੂੰ ਥੋੜ੍ਹੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ

Advertisement
Tags :
Air India's Delhi-Tel Aviv flight diverted to Abu Dhabi