Air India Plane Crash: ਰੂਪਾਨੀ ਦਾ ਲੱਕੀ ਨੰਬਰ 1206 ਬਣਿਆ ਮੌਤ ਦਾ ਦਿਨ
ਅਹਿਮਦਾਬਾਦ, 13 ਜੂਨ
ਬੀਤੇ ਦਿਨ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸਨ ਅਤੇ ਇਹ ਯਕੀਨੀ ਬਣਾਉਂਦੇ ਸਨ ਦੇ ਵਾਹਨਾਂ ਦਾ ਇਹ ਨੰਬਰ ਜ਼ਰੂਰ ਹੋਵੇ।
ਪਰ ਇਹ ਨੰਬਰ ਹੁਣ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਹਵਾਈ ਦੁਰਘਟਨਾਵਾਂ ਵਿੱਚੋਂ ਇੱਕ ਵੱਡਾ ਦਿਨ ਬਣ ਗਿਆ ਹੈ। ਬੀਤੇ ਦਿਨ ਭਾਵ 12.06.2025 ਨੂੰ ਰੂਪਾਨੀ 264 ਹੋਰ ਲੋਕਾਂ ਨਾਲ ਆਪਣੀ ਜਾਨ ਗੁਆ ਬੈਠੇ।
ਜ਼ਿਕਰਯੋਗ ਹੈ ਕਿ ਰੂਪਾਨੀ ਉਨ੍ਹਾਂ 242 ਵਿਅਕਤੀਆਂ ਵਿੱਚੋਂ ਸਨ ਜੋ ਲੰਡਨ ਜਾ ਰਹੀ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਸਨ। ਇਹ ਜਹਾਜ਼ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਮੇਘਾਨੀਨਗਰ ਖੇਤਰ ਵਿੱਚ ਇੱਕ ਮੈਡੀਕਲ ਕਾਲਜ ਅਤੇ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ।
ਸਾਬਕਾ ਮੁੱਖ ਮੰਤਰੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸਨ, ਪਰ ਹੁਣ ਇਹ ਉਨ੍ਹਾਂ ਦੀ ਆਖਰੀ ਯਾਤਰਾ ਦੀ ਤਾਰੀਖ਼ 12 ਜੂਨ (12/6) ਬਣ ਗਈ ਹੈ। ਉਨ੍ਹਾਂ ਦੇ ਸ਼ਹਿਰ ਰਾਜਕੋਟ ਵਿੱਚ ਲੋਕ ਰੂਪਾਨੀ ਦੀ ਕਾਰ ਨੂੰ ਉਸ ਦੇ ਵਾਹਨ ਰਜਿਸਟ੍ਰੇਸ਼ਨ ਨੰਬਰ 1206 ਤੋਂ ਪਛਾਣ ਸਕਦੇ ਸਨ। ਰਾਜਕੋਟ ਦੇ ਸਥਾਨਕ ਲੋਕਾਂ ਅਤੇ ਪੱਤਰਕਾਰਾਂ ਅਨੁਸਾਰ ਰੂਪਾਨੀ ਦੇ ਵਾਹਨਾਂ ਇਹੀ ਨੰਬਰ ਸੀ। ਏਅਰ ਇੰਡੀਆ ਦੀ ਉਡਾਣ ਰਾਹੀਂ ਰੂਪਾਨੀ ਆਪਣੀ ਧੀ ਕੋਲ ਲੰਡਨ ਜਾ ਰਹੇ ਸਨ। -ਪੀਟੀਆਈ