ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਹਿਮਦਾਬਾਦ ਜਹਾਜ਼ ਹਾਦਸਾ: ਪਾਇਲਟਾਂ ਦੀ ਫੈਡਰੇਸ਼ਨ ਸ਼ੁਰੂਆਤੀ ਰਿਪੋਰਟ ਤੋਂ ਫ਼ਿਕਰਮੰਦ

ਫੈਡਰੇਸ਼ਨ ਵੱਲੋਂ ਜਾਂਚ ਵਿੱਚ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕਰਨ ਦੀ ਮੰਗ
Advertisement

 

ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (FIP) ਨੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਵਿੱਚ ਸੰਭਾਵੀ ਤਕਨੀਕੀ ਗਲਤ ਵਿਆਖਿਆ ਜਾਂ ਮਕੈਨੀਕਲ ਨੁਕਸਾਂ ਦੇ ਮੁੜ ਮੁਲਾਂਕਣ ਅਤੇ ਜਾਂਚ ਵਿੱਚ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਫੈਡਰੇਸ਼ਨ ਨੇ ਕਿਹਾ ਕਿ ਰਿਪੋਰਟ ਦੋ ਸੰਭਾਵੀ ਅਤੇ ਪਹਿਲਾਂ ਤੋਂ ਦਰਜ ਤਕਨੀਕੀ ਪੱਖਾਂ ’ਤੇ ਵਿਚਾਰ ਕਰਨ ਜਾਂ ਉਨ੍ਹਾਂ ਨੂੰ ਸਵੀਕਾਰ ਕਰਨ ਵਿੱਚ ਅਸਫਲ ਰਹੀ ਹੈ, ਜਿਨ੍ਹਾਂ ਵਿੱਚੋਂ ਕੋਈ ਵੀ ਦੋਵਾਂ ਇੰਜਣਾਂ ਦੇ ਖੁ਼ਦ ਬਖੁ਼ਦ ਬੰਦ ਹੋਣ ਦਾ ਕਾਰਨ ਬਣ ਸਕਦਾ ਸੀ।

Advertisement

ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਲਈ ਰਵਾਨਾ ਹੋਇਆ ਸੀ ਅਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਇਮਾਰਤ ਨਾਲ ਟਕਰਾ ਗਿਆ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ 12 ਜੁਲਾਈ ਨੂੰ ਹਾਦਸੇ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਸੀ।

ਇੱਕ ਸੂਤਰ ਅਨੁਸਾਰ ਐੱਫਆਈਪੀ ਨੇ ਹਾਦਸੇ ਦੀ ਜਾਂਚ ਅਤੇ ਮੁੱਢਲੀ ਰਿਪੋਰਟ ਨਾਲ ਸਬੰਧਤ ਵੱਖ-ਵੱਖ ਫ਼ਿਕਰਾਂ ਨੂੰ ਉਜਾਗਰ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਮੁੱਢਲੇ ਨਤੀਜਿਆਂ ਦੀ ਸਮੇਂ ਸਿਰ ਰਿਲੀਜ਼ ਦੀ ਸ਼ਲਾਘਾ ਕਰਦੇ ਹੋਏ ਫੈਡਰੇਸ਼ਨ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਪਾਇਲਟ ਦੀ ਗਲਤੀ ਦੀ ਸੰਭਾਵਨਾ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਦਰਸਾਉਂਦੀ ਪ੍ਰਤੀਤ ਹੁੰਦੀ ਹੈ।

ਐਸੋਸੀਏਸ਼ਨ ਨੇ ਪੱਤਰ ਵਿੱਚ ਦੋਸ਼ ਲਗਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੋਇੰਗ ਜਹਾਜ਼ਾਂ ਦੇ ਸਿਸਟਮ ਵਿਚਲੀਆਂ ਨਾਕਾਮੀਆਂ ਨੂੰ ਸ਼ੁਰੂ ਵਿੱਚ ਪਾਇਲਟ ਦੀ ਗਲਤੀ ਜਾਂ ਖੁਦਕੁਸ਼ੀ ਦੇ ਇਰਾਦੇ ਨਾਲ ਜੋੜਿਆ ਗਿਆ ਹੈ, ਜਿਸ ਨੂੰ ਬਾਅਦ ਦੀਆਂ ਜਾਂਚ ਰਾਹੀਂ ਗਲਤ ਸਾਬਤ ਕੀਤਾ ਗਿਆ ਹੈ।

Air India 171 ਦੇ ਪਾਇਲਟ ਸਨਮਾਨ ਦੇ ਹੱਕਦਾਰ, ਬੇਬੁਨਿਆਦ ਚਰਿੱਤਰ ਨਤੀਜੇ ਦੇ ਨਹੀਂ: ਪਾਇਲਟ ਐਸੋਸੀਏਸ਼ਨ

ਪਾਇਲਟਾਂ ਦੇ ਸਮੂਹ ਏਐੱਲਪੀਏ ਇੰਡੀਆ ਨੇ ਕਿਹਾ ਕਿ ਹਾਦਸਾਗ੍ਰਸਤ ਏਅਰ ਇੰਡੀਆ 171 ਫਲਾਈਟ ਦੇ ਅਮਲੇ ਨੇ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਉਹ ਸਨਮਾਨ ਦੇ ਹੱਕਦਾਰ ਹਨ। ਏਅਰ ਲਾਈਨ ਪਾਇਲਟਸ ਐਸੋਸੀਏਸ਼ਨ ਇੰਡੀਆ 12 ਜੂਨ ਨੂੰ ਵਾਪਰੇ ਜਹਾਜ਼ ਹਾਦਸੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕਰ ਰਹੀ ਹੈ। ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਪਾਇਲਟ ਸਿਖਲਾਈਯਾਫ਼ਤਾ ਪੇਸ਼ੇਵਰ ਹਨ ਜਿਨ੍ਹਾਂ ਸਿਰ ਸੈਂਕੜੇ ਜਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਇਸ ਜ਼ਿੰਮੇਵਾਰੀ ਨੂੰ ਸਮਰਪਣ ਅਤੇ ਸਨਮਾਨ ਨਾਲ ਨਿਭਾਉਂਦੇ ਹਨ। ਚਾਲਕ ਦਲ ਨੇ ਆਖਰੀ ਸਾਹ ਤੱਕ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਰੱਖਿਆ ਕਰਨ ਅਤੇ ਜ਼ਮੀਨ ’ਤੇ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਹ ਬੇਬੁਨਿਆਦ ਕਿਰਦਾਰਕੁਸ਼ੀ ਦੇ ਨਹੀਂ ਬਲਕਿ ਸਨਮਾਨ ਦੇ ਹੱਕਦਾਰ ਹਨ।’’

ਹਾਲਾਂਕਿ ਮੁੱਢਲੀ ਰਿਪੋਰਟ ਵਿੱਚ ਕੋਈ ਸਿੱਟਾ ਨਹੀਂ ਕੱਢਿਆ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ, ਕੁਝ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸੰਭਾਵਿਤ ਪਾਇਲਟ ਗਲਤੀ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਫਿਊਲ ਸਵਿੱਚ ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਸਕਿੰਟ ਦੇ ਅੰਤਰਾਲ ਵਿੱਚ ਬੰਦ ਹੋ ਗਏ ਸਨ ਅਤੇ ਜਹਾਜ਼ ਦੇ ਇੱਕ ਇਮਾਰਤ ਨਾਲ ਟਕਰਾਉਣ ਤੋਂ ਪਹਿਲਾਂ ਕਾਕਪਿਟ ਵਿੱਚ ਦੁਚਿੱਤੀ ਪੈਦਾ ਹੋ ਗਈ ਸੀ।

 

Advertisement
Tags :
Air India plane crash row