ਏਅਰ ਇੰਡੀਆ ਵੱਲੋਂ ਬੋਇੰਗ 787 ਜਹਾਜ਼ਾਂ ’ਚ ਈਂਧਣ ਸਵਿੱਚਾਂ ਦੀ ਜਾਂਚ ਮੁਕੰਮਲ
ਏਅਰ ਇੰਡੀਆ ਨੇ ਅੱਜ ਆਪਣੇ ਬੋਇੰਗ 787 ਜਹਾਜ਼ਾਂ ਵਿੱਚ ਈਂਧਣ ਕੰਟਰੋਲ ਸਵਿੱਚਾਂ ਦੇ ਲੌਕਿੰਗ ਮਕੈਨਿਜ਼ਮ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਇਨ੍ਹਾਂ ਵਿੱਚ ਕੋਈ ਸਮੱਸਿਆ ਨਹੀਂ ਮਿਲੀ ਹੈ। ਇਹ ਜਾਣਕਾਰੀ ਏਅਰਲਾਈਨ ਦੇ ਅਧਿਕਾਰੀ ਦਿੱਤੀ। ਲੰਘੇ ਸੋਮਵਾਰ ਡੀਜੀਸੀਏ ਨੇ ਏਅਰਲਾਈਨਾਂ...
Advertisement
ਏਅਰ ਇੰਡੀਆ ਨੇ ਅੱਜ ਆਪਣੇ ਬੋਇੰਗ 787 ਜਹਾਜ਼ਾਂ ਵਿੱਚ ਈਂਧਣ ਕੰਟਰੋਲ ਸਵਿੱਚਾਂ ਦੇ ਲੌਕਿੰਗ ਮਕੈਨਿਜ਼ਮ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਇਨ੍ਹਾਂ ਵਿੱਚ ਕੋਈ ਸਮੱਸਿਆ ਨਹੀਂ ਮਿਲੀ ਹੈ। ਇਹ ਜਾਣਕਾਰੀ ਏਅਰਲਾਈਨ ਦੇ ਅਧਿਕਾਰੀ ਦਿੱਤੀ। ਲੰਘੇ ਸੋਮਵਾਰ ਡੀਜੀਸੀਏ ਨੇ ਏਅਰਲਾਈਨਾਂ ਨੂੰ ਆਪਣੇ ਬੋਇੰਗ 787 ਅਤੇ 737 ਜਹਾਜ਼ਾਂ ਵਿੱਚ ਈਂਧਣ ਸਵਿੱਚ ਲੌਕਿੰਗ ਸਿਸਟਮ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ। ਕੰਪਨੀ ਦੇ ਅਧਿਕਾਰੀ ਨੇ ਏਅਰ ਇੰਡੀਆ ਦੇ ਪਾਇਲਟਾਂ ਨੂੰ ਭੇਜੇ ਗਏ ਇੱਕ ਅੰਦਰੂਨੀ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਇਸ ਹਫ਼ਤੇ ਦੇ ਅਖੀਰ ਵਿੱਚ ਸਾਡੀ ਇੰਜਨੀਅਰਿੰਗ ਟੀਮ ਨੇ ਸਾਡੇ ਸਾਰੇ ਬੋਇੰਗ 787 ਜਹਾਜ਼ਾਂ ’ਤੇ ਈਂਧਣ ਕੰਟਰੋਲ ਸਵਿੱਚ ਦੇ ਲੌਕਿੰਗ ਮਕੈਨਿਜ਼ਮ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਪੂਰੀ ਹੋ ਗਈ ਹੈ ਅਤੇ ਕੋਈ ਸਮੱਸਿਆ ਨਹੀਂ ਮਿਲੀ।’
Advertisement
Advertisement