DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਨਾ ਡੀਐੱਮਕੇ ਤੇ ਭਾਜਪਾ 2026 ਤਾਮਿਲ ਨਾਡੂ ਅਸੈਂਬਲੀ ਚੋਣਾਂ ਮਿਲ ਕੇ ਲੜਨਗੇ: ਸ਼ਾਹ

ਦੋਵੇਂ ਪਾਰਟੀਆਂ ਦੋ ਸਾਲਾਂ ਮਗਰੋਂ ਮੁੜ ਇਕੱਠੀਆਂ ਹੋਈਆਂ
  • fb
  • twitter
  • whatsapp
  • whatsapp
featured-img featured-img
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੇਨੱਈ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏੇ। ਫੋਟੋ: ਪੀਟੀਆਈ
Advertisement

ਚੇਨੱਈ, 11 ਅਪਰੈਲ

AIADMK, BJP join hands for 2026 Tamil Nadu polls ਭਾਜਪਾ ਅਤੇ ਅੰਨਾ ਡੀਐੱਮਕੇ (AIADMK) ਨੇ ਅਗਲੇ ਸਾਲ ਤਾਮਿਲ ਨਾਡੂ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਗੱਠਜੋੜ ’ਤੇ ਮੋਹਰ ਲਗਾ ਦਿੱਤੀ ਹੈ।

Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ 2026 ਦੀਆਂ ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਏਆਈਏਡੀਐਮਕੇ ਮੁਖੀ ਏ ਕੇ ਪਲਾਨੀਸਵਾਮੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਸ਼ਾਹ ਨੇ ਕਿਹਾ ਕਿ ਇਹ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਪੱਧਰ ’ਤੇ ਪਲਾਨੀਸਵਾਮੀ ਦੀ ਅਗਵਾਈ ਹੋਵੇਗੀ।

ਸ਼ਾਹ ਨੇ ਇੱਥੇ ਪਲਾਨੀਸਵਾਮੀ ਅਤੇ ਭਾਜਪਾ ਦੇ ਸਾਬਕਾ ਸੂਬਾ ਮੁਖੀ ਕੇ.ਅੰਨਾਮਲਾਈ ਦੀ ਮੌਜੂਦਗੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਏਆਈਏਡੀਐਮਕੇ ਅਤੇ ਭਾਜਪਾ ਨੇ ਅਗਲੇ (ਸਾਲ) ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ... 1998 ਤੋਂ ਏਆਈਏਡੀਐਮਕੇ (ਵੱਖ ਵੱਖ ਸਮਿਆਂ ਦੌਰਾਨ) ਭਾਜਪਾ ਗੱਠਜੋੜ ਦਾ ਹਿੱਸਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਨੇ ਕੇਂਦਰ-ਰਾਜ ਸਬੰਧਾਂ ਲਈ ਕੰਮ ਕੀਤਾ ਸੀ।’’ -ਪੀਟੀਆਈ

Advertisement
×