DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

AI Summit ਏਆਈ ਸ਼ਾਸਨ ਤੇ ਮਾਪਦੰਡਾਂ ਦੀ ਸਥਾਪਤੀ ਲਈ ਆਲਮੀ ਯਤਨਾਂ ਦੀ ਲੋੜ: ਮੋਦੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਏਆਈ ਐਕਸ਼ਨ ਸਮਿਟ ਦੀ ਕੀਤੀ ਸਹਿ ਪ੍ਰਧਾਨਗੀ
  • fb
  • twitter
  • whatsapp
  • whatsapp
Advertisement

ਪੈਰਿਸ, 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ ਅਤੇ ਜੋਖ਼ਮਾਂ ਨੂੰ ਹੱਲ ਕਰਨ ਲਈ ਮਸਨੂਈ ਬੌਧਿਕਤਾ (ਏਆਈ) ਦਾ ਸ਼ਾਸਨ ਅਤੇ ਮਾਪਦੰਡ ਸਥਾਪਤ ਕਰਨ ਲਈ ਸਮੂਹਿਕ ਆਲਮੀ ਯਤਨਾਂ ਲਈ ਇੱਕ ਮਜ਼ਬੂਤ ​​ਕੇਸ ਪੇਸ਼ ਕੀਤਾ।

Advertisement

ਸ੍ਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਮਸਨੂਈ ਬੌਧਿਕਤਾ ਰਾਜਨੀਤੀ, ਅਰਥਵਿਵਸਥਾ, ਸੁਰੱਖਿਆ ਅਤੇ ਸਮਾਜ ਨੂੰ ਬਦਲ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ, ਜੋਖ਼ਮਾਂ ਨੂੰ ਹੱਲ ਕਰਨ ਅਤੇ ਵਿਸ਼ਵਾਸ ਬਣਾਉਣ ਵਾਲੇ ਸੁਸ਼ਾਸਨ ਅਤੇ ਮਾਪਦੰਡ ਸਥਾਪਤ ਕਰਨ ਲਈ ਸਮੂਹਿਕ ਵਿਸ਼ਵਵਿਆਪੀ ਯਤਨਾਂ ਦੀ ਲੋੜ ਹੈ।’’

ਸ੍ਰੀ ਮੋਦੀ ਨੇ ਕਿਹਾ ਕਿ ਇਸ ਸਦੀ ਵਿੱਚ ਮਸਨੂਈ ਬੌਧਿਕਤਾ ਮਨੁੱਖਤਾ ਲਈ ਕੋਡ ਲਿਖ ਰਹੀ ਹੈ। ਏਆਈ ਕਰਕੇ ਨੌਕਰੀਆਂ ਦੇ ਨੁਕਸਾਨ ਬਾਰੇ ਖਦਸ਼ਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਤਕਨਾਲੋਜੀ ਕਾਰਨ ਕੰਮ ਅਲੋਪ ਨਹੀਂ ਹੁੰਦਾ ਬਲਕਿ ਇਸਦਾ ਸੁਭਾਅ ਬਦਲਦਾ ਹੈ ਅਤੇ ਨਵੀਆਂ ਕਿਸਮਾਂ ਦੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਏਆਈ ਦੁਆਰਾ ਸੰਚਾਲਿਤ ਭਵਿੱਖ ਲਈ ਆਪਣੇ ਲੋਕਾਂ ਨੂੰ ਹੁਨਰਮੰਦ ਬਣਾਉਣ ਅਤੇ ਮੁੜ ਹੁਨਰਮੰਦ ਬਣਾਉਣ ਵਿੱਚ ਨਿਵੇਸ਼ ਕਰਨ ਦੀ ਲੋੜ ਹੈ।’’ -ਪੀਟੀਆਈ

Advertisement
×