Afghanistan: ਤਾਲਿਬਾਨ ਸਰਕਾਰ ਨੇ ਇੰਟਰਨੈੱਟ ਬੰਦ ਕਰਨ ਦੀਆਂ ਰਿਪੋਰਟਾਂ ਨੂੰ ਕੀਤਾ ਖਾਰਜ: ਦੱਸਿਆ ਅਫਵਾਹਾਂ
ਕਈ ਸੂਬਿਆਂ ਨੇ ਤਾਲਿਬਾਨ ਨੇਤਾ ਹਿਬਾਤੁੱਲਾ ਅਖੁੰਦਜ਼ਾਦਾ ਦੇ ਅਨੈਤਿਕਤਾ ਨਾਲ ਲੜਨ ਦੇ ਫ਼ਰਮਾਨ ਕਾਰਨ ਇੰਟਰਨੈੱਟ ਬੰਦ ਕਰਨ ਦੀ ਕੀਤੀ ਸੀ ਪੁਸ਼ਟੀ
Advertisement
Afghanistan:ਤਾਲਿਬਾਨ ਸਰਕਾਰ ਨੇ ਅਫਗਾਨਿਸਤਾਨ ਵਿੱਚ ਦੇਸ਼ ਵਿਆਪੀ ਇੰਟਰਨੈੱਟ ਬੰਦ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਪੁਰਾਣੇ ਫਾਈਬਰ ਆਪਟਿਕ ਕੇਬਲ ਖ਼ਰਾਬ ਹੋ ਗਏ ਸਨ ਅਤੇ ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ।
ਇਹ ਐਲਾਨ ਤਾਲਿਬਾਨ ਦਾ ਸੰਚਾਰ ਬਲੈਕਆਉਟ ’ਤੇ ਪਹਿਲਾ ਜਨਤਕ ਬਿਆਨ ਸੀ ਜਿਸਨੇ ਬੈਂਕਿੰਗ, ਵਣਜ ਅਤੇ ਹਵਾਬਾਜ਼ੀ ਵਿੱਚ ਵਿਘਨ ਪਾਇਆ ਹੈ।
Advertisement
ਪਿਛਲੇ ਮਹੀਨੇ ਕਈ ਸੂਬਿਆਂ ਨੇ ਤਾਲਿਬਾਨ ਨੇਤਾ ਹਿਬਾਤੁੱਲਾ ਅਖੁੰਦਜ਼ਾਦਾ ਦੇ ਅਨੈਤਿਕਤਾ ਨਾਲ ਲੜਨ ਦੇ ਫ਼ਰਮਾਨ ਕਾਰਨ ਇੰਟਰਨੈੱਟ ਬੰਦ ਕਰਨ ਦੀ ਪੁਸ਼ਟੀ ਕੀਤੀ ਸੀ।
Advertisement
ਤਾਲਿਬਾਨ ਅਧਿਕਾਰੀਆਂ ਨੇ ਪਾਕਿਸਤਾਨੀ ਪੱਤਰਕਾਰਾਂ ਨਾਲ ਇੱਕ ਚੈਟ ਗਰੁੱਪ ਵਿੱਚ ਤਿੰਨ ਲਾਈਨਾਂ ਦੇ ਬਿਆਨ ਵਿੱਚ ਕਿਹਾ, “ਅਜਿਹਾ ਕੁੱਝ ਵੀ ਨਹੀਂ ਹੈ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇੰਟਰਨੈੱਟ ’ਤੇ ਪਾਬੰਦੀ ਲਗਾ ਦਿੱਤੀ ਹੈ।”
Advertisement
×