ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤੀ ਤੱਟ ਰੱਖਿਅਕ ਬਲ ਵਿੱਚ ‘ਅਦੱਮਯ’ ਬੇੜਾ ਸ਼ਾਮਲ

ਨਵੀਂ ਦਿੱਲੀ, 26 ਜੂਨਭਾਰਤੀ ਤਟ ਰੱਖਿਅਕ ਬਲ ਲਈ ਬਣਾਏ ਜਾ ਰਹੇ ਅੱਠ ਜਹਾਜ਼ਾਂ ਦੀ ਲੜੀ ਵਿੱਚੋਂ ਪਹਿਲੇ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਫਾਸਟ ਪੈਟਰੋਲ ਵੈਸਲ (ਐੱਫਪੀਵੀ) ‘ਅਦੱਮਯ’ ਬੇੜੇ ਨੂੰ ਸਮੁੰਦਰੀ ਫੌਜ ’ਚ ਸ਼ਾਮਲ ਕਰ ਦਿੱਤਾ ਗਿਆ ਹੈ। ਭਾਰਤੀ ਤੱਟ ਰੱਖਿਅਕ...
Advertisement

ਨਵੀਂ ਦਿੱਲੀ, 26 ਜੂਨਭਾਰਤੀ ਤਟ ਰੱਖਿਅਕ ਬਲ ਲਈ ਬਣਾਏ ਜਾ ਰਹੇ ਅੱਠ ਜਹਾਜ਼ਾਂ ਦੀ ਲੜੀ ਵਿੱਚੋਂ ਪਹਿਲੇ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਫਾਸਟ ਪੈਟਰੋਲ ਵੈਸਲ (ਐੱਫਪੀਵੀ) ‘ਅਦੱਮਯ’ ਬੇੜੇ ਨੂੰ ਸਮੁੰਦਰੀ ਫੌਜ ’ਚ ਸ਼ਾਮਲ ਕਰ ਦਿੱਤਾ ਗਿਆ ਹੈ। ਭਾਰਤੀ ਤੱਟ ਰੱਖਿਅਕ ਬਲ ਦੇ ਬੁਲਾਰੇ ਨੇ ਕਿਹਾ ਕਿ ਗੋਆ ਸ਼ਿਪਯਾਰਡ ਲਿਮਿਟਡ (ਜੀਐੈੱਸਐੱਲ) ਵੱਲੋਂ ਡਿਜ਼ਾਈਨ ਕੀਤਾ ਗਿਆ ਇਹ ਬੇੜਾ ਭਾਰਤ ਦੀ ਵਧਦੀ ਜਹਾਜ਼ ਨਿਰਮਾਣ ਸਮਰੱਥਾ ਨੂੰ ਪੇਸ਼ ਕਰਦਾ ਹੈ ਅਤੇ ਨਾਲ ਹੀ ਆਤਮਨਿਰਭਰ ਰਾਸ਼ਟਰ ਦੇ ਦ੍ਰਿਸ਼ਟੀਕੋਣ ਵੱਲ ਇੱਕ ਵੱਡੀ ਤਰੱਕੀ ਨੂੰ ਦਰਸਾਉਂਦਾ ਹੈ। ਬੁਲਾਰੇ ਨੇ ਕਿਹਾ ਕਿ ਇਸ ਵੱਕਾਰੀ ‘ਅੱਠ ਐੱਫਪੀਵੀ’ ਪ੍ਰਾਜੈਕਟ ਤਹਿਤ ਪਹਿਲੇ ਤੇਜ਼ ਪੈਟਰੋਲ ਵੈਸਲ, 1271 ‘ਅਦੱਮਯ’ ਦੇ ਸ਼ਾਮਲ ਹੋਣ ਨਾਲ ਸਮੁੰਦਰੀ ਸੁਰੱਖਿਆ ਅਤੇ ਸਵਦੇਸ਼ੀ ਜਹਾਜ਼ ਨਿਰਮਾਣ ਵਿੱਚ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਹੋਇਆ ਹੈ। 60 ਫੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਤਿਆਰ ਕੀਤਾ ਗਿਆ ਇਹ ਬੇੜਾ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਸਫ਼ਲਤਾ ਨੂੰ ਪੇਸ਼ ਕਰਦਾ ਹੈ। ‘ਅਦੱਮਯ’ ਆਈਸੀਜੀ ਫਲੀਟ ਦੇ ਅੰਦਰ ਆਪਣੀ ਸ਼੍ਰੇਣੀ ਦਾ ਪਹਿਲਾ ਸਮੁੰਦਰੀ ਬੇੜਾ ਹੈ, ਜਿਸ ਵਿੱਚ ਕੰਟਰੋਲੇਬਲ ਪਿੱਚ ਪ੍ਰੋਪੈਲਰ (ਸੀਪੀਪੀ) ਅਤੇ ਸਵਦੇਸ਼ੀ ਤੌਰ ’ਤੇ ਵਿਕਸਤ ਗੀਅਰਬਾਕਸ ਹਨ। ਇਹ ਜਹਾਜ਼ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਵਿੱਚ ਇੱਕ 30 ਐੱਮਐੱਮ ਸੀਆਰਐੱਨ-91 ਬੰਦੂਕ, ਅੱਗ ਕੰਟਰੋਲ ਪ੍ਰਣਾਲੀਆਂ ਵਾਲੀਆਂ ਦੋ 12.7 ਐੱਮਐੱਮ ਸਥਿਰ ਰਿਮੋਟ-ਕੰਟਰੋਲ ਬੰਦੂਕਾਂ, ਸਾਂਝੇ ਬ੍ਰਿਜ ਸਿਸਟਮ (ਆਈਬੀਐੱਸ), ਇੱਕ ਏਕੀਕ੍ਰਿਤ ਪਲੈਟਫਾਰਮ ਪ੍ਰਬੰਧਨ ਸਿਸਟਮ (ਆਈਪੀਐੱਮਐੱਸ) ਅਤੇ ਇੱਕ ਆਟੋਮੇਟਡ ਪਾਵਰ ਪ੍ਰਬੰਧਨ ਸਿਸਟਮ (ਏਪੀਐੱਮਐੱਸ) ਸ਼ਾਮਲ ਹੈ। -ਪੀਟੀਆਈ

 

Advertisement

Advertisement