ਨਾਈਜੀਰੀਆ ਦੇ ਨਾਈਜਰ ਦਰਿਆ ’ਚ ਹਾਦਸਾ; 26 ਲੋਕਾਂ ਦੀ ਮੌਤ
Nigeria Tragedy: ਨਾਈਜੀਰੀਆ ਦੇ ਉੱਤਰੀ ਕੇਂਦਰੀ ਹਿੱਸੇ ਵਿੱਚ ਨਾਈਜਰ ਦਰਿਆ ’ਤੇ ਇਕ ਕਿਸ਼ਤੀ (Boat) ਹਾਦਸੇ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹਾਦਸਾ ਮੰਗਲਵਾਰ ਨੂੰ ਕੋਗੀ ਸੂਬੇ ਦੇ ਇਬਾਜੀ ਖੇਤਰ ਵਿੱਚ ਵਾਪਰਿਆ। ਇਸ ਕਿਸ਼ਤੀ...
Nigeria Tragedy: ਨਾਈਜੀਰੀਆ ਦੇ ਉੱਤਰੀ ਕੇਂਦਰੀ ਹਿੱਸੇ ਵਿੱਚ ਨਾਈਜਰ ਦਰਿਆ ’ਤੇ ਇਕ ਕਿਸ਼ਤੀ (Boat) ਹਾਦਸੇ ਵਿੱਚ 26 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹਾਦਸਾ ਮੰਗਲਵਾਰ ਨੂੰ ਕੋਗੀ ਸੂਬੇ ਦੇ ਇਬਾਜੀ ਖੇਤਰ ਵਿੱਚ ਵਾਪਰਿਆ। ਇਸ ਕਿਸ਼ਤੀ ਵਿੱਚ ਜ਼ਿਆਦਾਤਰ ਜ਼ਿਆਦਾਤਰ ਯਾਤਰੀ ਵਪਾਰੀ ਸਨ ਜੋ ਗੁਆਂਢੀ ਈਡੋ ਰਾਜ ਦੇ ਇੱਕ ਬਾਜ਼ਾਰ ਜਾ ਰਹੇ ਸਨ।
ਫੋਨਵੋ ਨੇ ਕਿਹਾ,“ ਇਹ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਾਂ।”
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਫੈਡਰਲ ਏਜੰਸੀਆਂ ਨਾਲ ਮਿਲਕੇ ਦਰਿਆਵੀਂ ਸੁਰੱਖਿਆ ਵਧਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਅਗਲੇ ਸਮੇਂ ਅਜਿਹੇ ਹਾਦਸੇ ਨਾ ਹੋਣ।
ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨਾਈਜੀਰੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬਰਸਾਤ ਦੇ ਮੌਸਮ ਦੌਰਾਨ ਕਿਸ਼ਤੀ ਹਾਦਸੇ ਆਮ ਹਨ।
ਹਾਦਸੇ ਅਕਸਰ ਓਵਰਲੋਡ ਅਤੇ ਮਾੜੇ ਰੱਖ-ਰਖਾਅ ਵਾਲੇ ਜਹਾਜ਼ਾਂ ਕਾਰਨ ਹੁੰਦੇ ਹਨ। ਹਾਲਾਂਕਿ ਪਿਛਲੇ ਮਹੀਨੇ ਵੀ ਨਾਈਜਰ ਰਾਜ ਦੇ ਬੋਰਗੂ ਖੇਤਰ ਵਿੱਚ ਇੱਕ ਓਵਰਲੋਡ ਕਿਸ਼ਤੀ ਇੱਕ ਦਰੱਖਤ ਨਾਲ ਟਕਰਾਉਣ ਕਾਰਨ 31 ਲੋਕਾਂ ਦੀ ਮੌਤ ਹੋ ਗਈ ਸੀ।