Accident: ਪੁਲ ਤੋਂ SUV ਡਿੱਗਣ ਕਾਰਨ 8 ਦੀ ਮੌਤ, ਛੇ ਜ਼ਖਮੀ
ਦਮੋਹ, 22 ਅਪਰੈਲ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇਕ ਐੱਸਯੂਵੀ ਪੁਲ ਤੋਂ ਸੁੱਕੀ ਨਦੀ ਵਿਚ ਡਿੱਗਣ ਕਾਰਨ ਅੱਠ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11...
Advertisement
ਦਮੋਹ, 22 ਅਪਰੈਲ
ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇਕ ਐੱਸਯੂਵੀ ਪੁਲ ਤੋਂ ਸੁੱਕੀ ਨਦੀ ਵਿਚ ਡਿੱਗਣ ਕਾਰਨ ਅੱਠ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਨੋਹਟਾ ਪੁਲੀਸ ਸਟੇਸ਼ਨ ਖੇਤਰ ਦੇ ਅਧੀਨ ਸਿਮਰੀ ਪਿੰਡ ਨੇੜੇ ਵਾਪਰਿਆ। ਪੁਲੀਸ ਸੁਪਰਡੈਂਟ (ਐੱਸਪੀ) ਸ਼ਰੂਤ ਕੀਰਤੀ ਸੋਮਵੰਸ਼ੀ ਨੇ ਕਿਹਾ ਕਿ ਐੱਸਯੂਵੀ ਡਰਾਈਵਰ ਨੇ ਆਪਣਾ ਸੰਤੁਲਨ ਗੁਆ ਦਿੱਤਾ ਵਾਹਨ ਪੁਲ ਤੋਂ ਨਦੀ ਦੇ ਸੁੱਕੇ ਤਲ ’ਤੇ ਜਾ ਡਿੱਗੀ। ਉਨ੍ਹਾਂ ਕਿਹਾ ਕਿ ਸਵਾਰਾਂ ਵਿੱਚੋਂ ਅੱਠ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। -ਪੀਟੀਆਈ
Advertisement