ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Dausa Borewell Update: 46 ਘੰਟਿਆਂ ਤੋਂ ਬੋਰਵੈੱਲ ਵਿਚ ਫਸਿਆ ਬੱਚਾ, ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ

ਦੌਸਾ, 11 ਦਸੰਬਰ ਦੌਸਾ ਵਿੱਚ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗਣ ਵਾਲੇ ਪੰਜ ਸਾਲ ਦੇ ਬੱਚੇ ਨੂੰ ਬਚਾਉਣ ਲਈ 46 ਘੰਟਿਆਂ ਬਾਅਦ ਵੀ ਬੁੱਧਵਾਰ ਨੂੰ ਅਪਰੇਸ਼ਨ ਜਾਰੀ ਹੈ। ਬਚਾਅ ਅਧਿਕਾਰੀ ਯੋਗੇਸ਼ ਨੇ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, "ਅਸੀਂ 35 ਮੀਟਰ...
ਰਾਹਤ ਕਾਰਜ ਦੌਰਾਨ ਟੀਮਾਂ।ਫੋਟੋ ਏਐੱਨਆਈ
Advertisement

ਦੌਸਾ, 11 ਦਸੰਬਰ

ਦੌਸਾ ਵਿੱਚ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗਣ ਵਾਲੇ ਪੰਜ ਸਾਲ ਦੇ ਬੱਚੇ ਨੂੰ ਬਚਾਉਣ ਲਈ 46 ਘੰਟਿਆਂ ਬਾਅਦ ਵੀ ਬੁੱਧਵਾਰ ਨੂੰ ਅਪਰੇਸ਼ਨ ਜਾਰੀ ਹੈ। ਬਚਾਅ ਅਧਿਕਾਰੀ ਯੋਗੇਸ਼ ਨੇ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, "ਅਸੀਂ 35 ਮੀਟਰ ਡੂੰਘਾ ਟੋਆ ਪੁੱਟਿਆ ਹੈ ਅਤੇ ਲੜਕੇ ਨੂੰ ਬਚਾਉਣ ਲਈ 46 ਤੋਂ 48 ਮੀਟਰ ਹੋਰ ਖੋਦਣ ਦੀ ਲੋੜ ਹੈ।

Advertisement

ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਜ ਬਚਾਅ ਕਾਰਜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੱਚੇ ਨੂੰ ਬਚਾਉਣ ਲਈ ਬੋਰਵੈੱਲ ਨੇੜੇ 150 ਫੁੱਟ ਡੂੰਘੀ ਸੁਰੰਗ ਖੋਦਣ ਲਈ Xcmg 180 ਪਾਈਲਿੰਗ ਰਿਗ ਮਸ਼ੀਨ ਨੂੰ ਮੌਕੇ ’ਤੇ ਲਿਆਂਦਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਬੱਚਾ ਕਰੀਬ 150 ਫੁੱਟ ਦੀ ਡੂੰਘਾਈ ’ਤੇ ਸੀ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬੱਚਾ ਲਗਭਗ 150 ਫੁੱਟ ਦੀ ਡੂੰਘਾਈ ’ਤੇ ਹੈ ਅਤੇ ਉਸ ਨੂੰ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਹੈ। ਮੈਡੀਕਲ ਟੀਮ ਮੌਕੇ 'ਤੇ ਮੌਜੂਦ ਹੈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੀ ਪਹੁੰਚਕੇ ਰਾਹਤ ਕਾਰਜ ਕਰ ਰਹੀਆਂ ਹਨ। ਮੌਕੇ ’ਤੇ ਦੌਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਬਚਾਅ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬੱਚੇ ਦੀ ਹਾਲਤ ਠੀਕ ਹੈ। ਏਐੱਨਆਈ

Advertisement
Tags :
Dausa Borewell Update