ਜੰਮੂ-ਕਸ਼ਮੀਰ ਵਿੱਚ 76 ਅਤਿਵਾਦੀ ਸਰਗਰਮ, ਜਿਨ੍ਹਾਂ ਵਿੱਚੋਂ 59 ਵਿਦੇਸ਼ੀ: ਸਰਕਾਰੀ ਸਰੋਤ
ਨਵੀਂ ਦਿੱਲੀ, 13 ਮਾਰਚ ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਵਰਤਮਾਨ ਸਮੇਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਕੁੱਲ 76 ਅਤਿਵਾਦੀ ਸਰਗਰਮ ਹਨ। ਜਿਨ੍ਹਾਂ ਵਿੱਚ ਹਿਜ਼ਬੁਲ ਮੁਜਾਹਿਦੀਨ (HM), ਜੈਸ਼-ਏ-ਮੁਹੰਮਦ (JeM), ਅਤੇ ਲਸ਼ਕਰ-ਏ-ਤੋਇਬਾ (LeT) ਦੇ 59 ਵਿਦੇਸ਼ੀ ਅਤਿਵਾਦੀ ਸ਼ਾਮਲ ਹਨ। ਅੰਕੜੇ...
Advertisement
ਨਵੀਂ ਦਿੱਲੀ, 13 ਮਾਰਚ
ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਵਰਤਮਾਨ ਸਮੇਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਕੁੱਲ 76 ਅਤਿਵਾਦੀ ਸਰਗਰਮ ਹਨ। ਜਿਨ੍ਹਾਂ ਵਿੱਚ ਹਿਜ਼ਬੁਲ ਮੁਜਾਹਿਦੀਨ (HM), ਜੈਸ਼-ਏ-ਮੁਹੰਮਦ (JeM), ਅਤੇ ਲਸ਼ਕਰ-ਏ-ਤੋਇਬਾ (LeT) ਦੇ 59 ਵਿਦੇਸ਼ੀ ਅਤਿਵਾਦੀ ਸ਼ਾਮਲ ਹਨ। ਅੰਕੜੇ ਦਰਸਾਉਂਦੇ ਹਨ ਕਿ ਜੰਮੂ ਅਤੇ ਕਸ਼ਮੀਰ ਵਿੱਚ ਸਰਗਰਮ ਅਤਿਵਾਦੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਜਿਥੇ 2024 ਵਿੱਚ ਇਸੇ ਸਮੇਂ ਦੌਰਾਨ ਕੁੱਲ 91 ਅਤਿਵਾਦੀ ਸਰਗਰਮ ਸਨ।
Advertisement
ਅੰਕੜਿਆਂ ਅਨੁਸਾਰ 76 ਸਰਗਰਮ ਅਤਿਵਾਦੀਆਂ ਵਿੱਚੋਂ 17 ਸਥਾਨਕ ਅਤਿਵਾਦੀ ਹਨ ਜੋ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ ਕੰਮ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ 59 ਸਰਗਰਮ ਵਿਦੇਸ਼ੀ ਅਤਿਵਾਦੀਆਂ ਵਿੱਚੋਂ ਤਿੰਨ ਹਿਜ਼ਬੁਲ ਮੁਜਾਹਿਦੀਨ, 21 ਜੈਸ਼-ਏ-ਮੁਹੰਮਦ (ਜੇਈਐਮ) ਅਤੇ 35 ਲਸ਼ਕਰ-ਏ-ਤੋਇਬਾ ਦੇ ਹਨ। ਹਾਲਾਂਕਿ 17 ਸਥਾਨਕ ਅਤਿਵਾਦੀਆਂ ਵਿੱਚੋਂ ਤਿੰਨ ਜੰਮੂ ਵਿੱਚ ਅਤੇ 14 ਘਾਟੀ ਵਿੱਚ ਸਰਗਰਮ ਹਨ। -ਏਐੱਨਆਈ
Advertisement