ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਆਹ ਦਾ ਝਾਂਸਾ ਦੇ 73 ਸਾਲਾ ਮਹਿਲਾ ਨਾਲ ਕੀਤੀ 57 ਲੱਖ ਦੀ ਠੱਗੀ

ਅਸਥਾਈ ਤੌਰ ’ਤੇ ਮਹਿਲਾ ਦੇ ਘਰ ਵਿਚ ਰਹੇ ਵਿਅਕਤੀ ਨੇ ਗਹਿਣੇ ਅਤੇ ਡੈਬਿਟ ਕਾਰਡ ਵੀ ਚੋਰੀ ਕੀਤਾ
Advertisement

ਠਾਣੇ, 28 ਮਈ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇੱਕ 73 ਸਾਲਾ ਮਹਿਲਾ ਨਾਲ ਵਿਆਹ ਦਾ ਵਾਅਦਾ ਕਰਨ ਵਾਲੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ 57 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਵਿਸ਼ਨੂੰ ਨਗਰ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਵਿਵੇਕ ਕੁਮੁਟਕਰ ਨੇ ਕਿਹਾ ਕਿ ਡੋਂਬੀਵਲੀ ਖੇਤਰ ਦੀ ਰਹਿਣ ਵਾਲੀ ਪੀੜਤਾ ਦਾ ਸੰਪਰਕ ਅਖਬਾਰ ਵਿੱਚ ਪ੍ਰਕਾਸ਼ਿਤ ਵਿਆਹ ਦੇ ਇਸ਼ਤਿਹਾਰ ਰਾਹੀਂ 62 ਸਾਲਾ ਵਿਅਕਤੀ ਨਾਲ ਹੋਇਆ ਸੀ।

Advertisement

ਉਨ੍ਹਾਂ ਕਿਹਾ ਕਿ ਔਰਤ ਦਾ ਵਿਸ਼ਵਾਸ ਹਾਸਲ ਕਰਨ ਤੋਂ ਬਾਅਦ ਉਸ ਵਿਅਕਤੀ ਨੇ ਪੁਣੇ ਵਿੱਚ ਵਿਆਹ ਅਤੇ ਚੰਗੇ ਜੀਵਨ ਦਾ ਵਾਅਦਾ ਕੀਤਾ। ਅਧਿਕਾਰੀ ਨੇ ਕਿਹਾ, ‘‘62 ਸਾਲਾ ਵਿਅਕਤੀ ਨੇ ਪੀੜਤਾ ਨੂੰ ਦੱਸਿਆ ਕਿ ਉਹ ਪੁਣੇ ਵਿੱਚ ਇੱਕ ਘਰ ਖਰੀਦਣਾ ਚਾਹੁੰਦਾ ਹੈ ਅਤੇ ਉਸਨੂੰ ਇਸਦੇ ਲਈ 35 ਲੱਖ ਰੁਪਏ ਟਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ। ਵਿਅਕਤੀ ਨੇ ਮਹਿਲਾ ਨੂੰ ਭਰੋਸਾ ਦਿਵਾਉਣ ਲਈ ਜਾਅਲੀ ਰਸੀਦਾਂ ਅਤੇ ਜਾਅਲੀ ਜਾਇਦਾਦ ਦੇ ਦਸਤਾਵੇਜ਼ ਵੀ ਦਿੱਤੇ।’’

ਇਹ ਵੀ ਸਾਹਮਣੇ ਆਇਆ ਹੈ ਕਿ ਉਸ ਮਹਿਲਾ ਦੇ ਘਰ ਵਿੱਚ ਅਸਥਾਈ ਤੌਰ ’ਤੇ ਰਹਿਣ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ’ਤੇ ਲਗਪਗ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਲਏ। ਪੁਲੀਸ ਦੇ ਅਨੁਸਾਰ ਉਸ ਨੇ ਕਥਿਤ ਤੌਰ ’ਤੇ ਮਹਿਲਾ ਦਾ ਡੈਬਿਟ ਕਾਰਡ ਵੀ ਚੋਰੀ ਕੀਤਾ ਅਤੇ 2.4 ਲੱਖ ਰੁਪਏ ਕਢਵਾਏ। ਅਧਿਕਾਰੀ ਨੇ ਕਿਹਾ ਕਿ ਪਿਛਲੇ ਮਹੀਨੇ ਔਰਤ ਨਾਲ ਧੋਖਾ ਕਰਨ ਤੋਂ ਬਾਅਦ ਦੋਸ਼ੀ ਗਾਇਬ ਹੋ ਗਿਆ ਅਤੇ ਹੁਣ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ।

ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਸੋਮਵਾਰ ਨੂੰ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Tags :
Punjabi Tribune