ਰੂਸ ਦੇ ਕਾਮਚਟਕਾ ਖੇਤਰ ਵਿਚ 7.8 ਦੀ ਸ਼ਿੱਦਤ ਦਾ ਭੂਚਾਲ
ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਸਾਹਿਲ ਨੇੜੇ 7.8 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਭੂਚਾਲ ਨਾਲ ਹਾਲ ਦੀ ਘੜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਯੂਐਸ ਜਿਓਲੋਜੀਕਲ ਸਰਵੇ ਨੇ ਕਿਹਾ...
Advertisement
ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਸਾਹਿਲ ਨੇੜੇ 7.8 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਭੂਚਾਲ ਨਾਲ ਹਾਲ ਦੀ ਘੜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਯੂਐਸ ਜਿਓਲੋਜੀਕਲ ਸਰਵੇ ਨੇ ਕਿਹਾ ਕਿ ਭੂਚਾਲ ਦਾ ਕੇਂਦਰ Petropavlovsk-Kamchatsky ਤੋਂ ਪੂਰਬ ਵੱਲ 127 ਕਿਲੋਮੀਟਰ ਦੀ ਦੂਰੀ ’ਤੇ ਸੀ ਅਤੇ ਝਟਕੇ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸਵੇਰੇ 6:58 ਵਜੇ ਮਹਿਸੂਸ ਕੀਤੇ ਗਏ। ਇਸ ਦੀ ਡੂੰਘਾਈ 19.5 ਕਿਲੋਮੀਟਰ ਸੀ।
Advertisement
ਪੈਸੇਫਿਕ ਸੂਨਾਮੀ ਚੇਤਵਾਨੀ ਸਿਸਟਮ ਵੱਲੋਂ ਕੁਝ ਦੇਰ ਲਈ ਸੂਨਾਮੀ ਦੀ ਚੇਤਾਵਨੀ ਦਿੱਤੀ ਗਈ ਜੋ ਮਗਰੋਂ ਵਾਪਸ ਲੈ ਲਈ ਗਈ। ਸ਼ੁਰੂਆਤੀ ਝਟਕਿਆਂ ਤੋਂ ਬਾਅਦ ਲੜੀਵਾਰ ਕਈ ਹੋਰ ਝਟਕੇ ਆਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.8 ਸੀ। ਪਿਛਲੇ ਦੋ ਮਹੀਨਿਆਂ ਦੌਰਾਨ ਕਾਮਚਟਕਾ ਖੇਤਰ ਵਿਚ ਲੜੀਵਾਰ ਕਈ ਵਾਰ ਭੂਚਾਲ ਆਇਆ ਹੈ ਜਿਨ੍ਹ੍ਵਾਂ ਵਿਚੋਂ ਇਕ ਦੀ ਤੀਬਰਤਾ 8.8 ਤੇ ਦੂਜੇ ਦੀ 7.4 ਸੀ।
Advertisement