ਫਿਲੀਪੀਨਜ਼ ਵਿੱਚ 7.6 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖ਼ਤਰਾ
ਦੱਖਣੀ ਫਿਲੀਪੀਨ ਦੇ ਇੱਕ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦਾ ਖ਼ਤਰਾ ਵਧ ਗਿਆ। ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੈਨੋਲੋਜੀ ਐਂਡ ਸੀਸਮੋਲੋਜੀ ਨੇ ਕਿਹਾ ਕਿ ਭੂਚਾਲ ਨਾਲ ਨੁਕਸਾਨ ਅਤੇ ਹੋਰ ਝਟਕੇ ਆਉਣ ਦੀ ਉਮੀਦ ਹੈ। ਭੂਚਾਲ...
Advertisement
ਦੱਖਣੀ ਫਿਲੀਪੀਨ ਦੇ ਇੱਕ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦਾ ਖ਼ਤਰਾ ਵਧ ਗਿਆ। ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੈਨੋਲੋਜੀ ਐਂਡ ਸੀਸਮੋਲੋਜੀ ਨੇ ਕਿਹਾ ਕਿ ਭੂਚਾਲ ਨਾਲ ਨੁਕਸਾਨ ਅਤੇ ਹੋਰ ਝਟਕੇ ਆਉਣ ਦੀ ਉਮੀਦ ਹੈ।
ਭੂਚਾਲ ਦਾ ਕੇਂਦਰ ਮਾਨੇ ਸਿਟੀ ਤੋਂ ਕਰੀਬ 62 ਕਿਲੋਮੀਟਰ ਦੱਖਣ-ਪੂਰਬ ਵਿੱਚ ਦਾਵਾਓ ਓਰੀਐਂਟਲ ਸੂਬੇ ਨੇੜੇ ਸਥਿਤ ਸੀ। ਹੋਨੋਲੂਲੂ ਵਿੱਚ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਕਰਕੇ ਇਸ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਸੁਨਾਮੀ ਲਹਿਰਾਂ ਉੱਠਣ ਦਾ ਖ਼ਦਸ਼ਾ ਹੈ। ਕੇਂਦਰ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਵੱਡੇ ਪੱਧਰ ’ਤੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
Advertisement
Advertisement