ਅਮਰਨਾਥ ਯਾਤਰਾ ਲਈ ਸੀਏਪੀਐੱਫ ਦੀਆਂ 581 ਕੰਪਨੀਆਂ ਦੀ ਤਾਇਨਾਤੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲਾਨਾ ਅਮਰਨਾਥ ਯਾਤਰਾ ਲਈ ਸੈਂਟਰਲ ਆਰਮਡ ਪੁਲੀਸ ਫੋਰਸਿਜ਼ (ਸੀਏਪੀਐੱਫਜ਼) ਦੀਆਂ ਕੁੱਲ 581 ਕੰਪਨੀਆਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ, ਜਿਸ ਤਹਿਤ 42,000 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਰਕਾਰੀ ਸੂਤਰਾਂ ਮੁਤਾਬਕ 424 ਕੰਪਨੀਆਂ ਨੂੰ ਯੂਟੀ ਭੇਜਿਆ...
Advertisement
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲਾਨਾ ਅਮਰਨਾਥ ਯਾਤਰਾ ਲਈ ਸੈਂਟਰਲ ਆਰਮਡ ਪੁਲੀਸ ਫੋਰਸਿਜ਼ (ਸੀਏਪੀਐੱਫਜ਼) ਦੀਆਂ ਕੁੱਲ 581 ਕੰਪਨੀਆਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ, ਜਿਸ ਤਹਿਤ 42,000 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਰਕਾਰੀ ਸੂਤਰਾਂ ਮੁਤਾਬਕ 424 ਕੰਪਨੀਆਂ ਨੂੰ ਯੂਟੀ ਭੇਜਿਆ ਜਾ ਰਿਹਾ ਹੈ, ਜਦਕਿ ਬਾਕੀ ਲਗਪਗ 80 ਕੰਪਨੀਆਂ, ਜਿਨ੍ਹਾਂ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਯੂਟੀ ’ਚ ਤਾਇਨਾਤ ਕੀਤਾ ਗਿਆ ਸੀ, ਨੂੰ ਹੁਣ ਯਾਤਰਾ ਦੇ ਰੂਟਾਂ, ਸ਼ਰਧਾਲੂਆਂ ਤੇ ਸ੍ਰੀਨਗਰ ਸਮੇਤ ਹੋਰ ਇਲਾਕਿਆਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਏਜੰਸੀ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਸੁਰੱਖਿਆ ਬਲ ਜੂਨ ਦੇ ਦੂਜੇ ਹਫ਼ਤੇ ਤੱਕ ਜੰਮੂ ਕਸ਼ਮੀਰ ’ਚ ਪੁਜ਼ੀਸ਼ਨ ਸੰਭਾਲਣ। ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 9 ਅਗਸਤ ਨੂੰ ਸਮਾਪਤ ਹੋ ਜਾਵੇਗੀ। -ਪੀਟੀਆਈ
Advertisement
Advertisement