ਮਾਲੀ ਵਿੱਚ 5 ਭਾਰਤੀ ਨਾਗਰਿਕ ਅਗਵਾ !
ਦੂਤਾਵਾਸ ‘ਸੁਰੱਖਿਅਤ ਰਿਹਾਈ’ ਲਈ ਕਰ ਰਿਹਾ ਕੰਮ
Advertisement
ਪਿਛਲੇ ਹਫ਼ਤੇ ਮਾਲੀ ਵਿੱਚ ਇੱਕ ਮੰਦਭਾਗੀ ਘਟਨਾ ਵਿੱਚ ਪੰਜ ਭਾਰਤੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਗਿਆ ।ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਇੱਕ X ਪੋਸਟ ਵਿੱਚ ਦੱਸਿਆ ਕਿ ਇਹ ਅਗਵਾ ਪੱਛਮੀ ਅਫ਼ਰੀਕੀ ਦੇਸ਼ ਵਿੱਚ 6 ਨਵੰਬਰ 2025 ਨੂੰ ਹੋਇਆ ਸੀ।
ਦੂਤਾਵਾਸ ਨੇ ਕਿਹਾ, “6 ਨਵੰਬਰ 2025 ਨੂੰ ਮਾਲੀ ਵਿੱਚ ਸਾਡੇ ਪੰਜ ਨਾਗਰਿਕਾਂ ਦੇ ਅਗਵਾ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਦੀ ਸੁਰੱਖਿਅਤ ਰਿਹਾਈ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਲਈ ਅਧਿਕਾਰੀਆਂ ਅਤੇ ਸਬੰਧਤ ਕੰਪਨੀ ਨਾਲ ਨਜ਼ਦੀਕੀ ਤੌਰ ’ਤੇ ਕੰਮ ਕੀਤਾ ਜਾ ਰਿਹਾ ਹੈ।”
Advertisement
Advertisement
