DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਡਰੋਨ ਹਮਲੇ ਵਿਚ 4 ਜਵਾਨ ਜ਼ਖਮੀ ਹੋਏ: ਪਾਕਿਸਤਾਨ

ਇਸਲਾਮਾਬਾਦ, 8 ਮਈ ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਇਕ ਡਰੋਨ ਹਮਲੇ ਵਿਚ ਉਨ੍ਹਾਂ ਦੇ ਚਾਰ ਜਵਾਨ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਹਥਿਆਰਬੰਦ ਬਲਾਂ ਨੇ ਭਾਰਤ ਵੱਲੋਂ ਲਾਂਚ ਕੀਤੇ ਗਏ ਕਈ...
  • fb
  • twitter
  • whatsapp
  • whatsapp
featured-img featured-img
Security force personnel stand guard on a road leading to Bilal Mosque after it was hit by an Indian strike in Pakistan-administered Kashmir, May 7, 2025. Reuters
Advertisement

ਇਸਲਾਮਾਬਾਦ, 8 ਮਈ

ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਇਕ ਡਰੋਨ ਹਮਲੇ ਵਿਚ ਉਨ੍ਹਾਂ ਦੇ ਚਾਰ ਜਵਾਨ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਹਥਿਆਰਬੰਦ ਬਲਾਂ ਨੇ ਭਾਰਤ ਵੱਲੋਂ ਲਾਂਚ ਕੀਤੇ ਗਏ ਕਈ ਯੂਏਵੀ ਨੂੰ ਗੋਲੀ ਮਾਰ ਦਿੱਤੀ ਗਈ। ਉਧਰ ਨਵੀਂ ਦਿੱਲੀ ਵਿਚ ਭਾਰਤੀ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਕੱਲ੍ਹ ਰਾਤ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ ਲਾਹੌਰ ਵਿਚ ਇਕ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।

Advertisement

ਇਸਲਾਮਾਬਾਦ ਵਿਚ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਇਕ ਡਰੋਨ ਲਾਹੌਰ ਦੇ ਨੇੜੇ ਕਰੈਸ਼ ਹੋਇਆ ਅਤੇ ਹਮਲੇ ਦੇ ਨਤੀਜੇ ਵਜੋਂ ਚਾਰ ਜਵਾਨ ਜ਼ਖਮੀ ਹੋ ਗਏ। ਚੌਧਰੀ ਨੇ ਦਾਅਵਾ ਕੀਤਾ ਕਿ ਲਾਹੌਰ, ਗੁਜਰਾਂਵਾਲਾ, ਚਕਵਾਲ, ਬਹਾਵਲਪੁਰ, ਮਿਆਨੋ, ਕਰਾਚੀ, ਛੋੜ, ਰਾਵਲਪਿੰਡੀ ਅਤੇ ਅਟਕ ਵਿਚ ਡਰੋਨਾਂ ਨੂੰ ਬੇਅਸਰ ਕਰ ਦਿੱਤਾ ਗਿਆ। ਪਾਕਿਸਤਾਨੀ ਫੌਜ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ, ‘‘ਹੁਣ ਤੱਕ ਪਾਕਿਸਤਾਨੀ ਫੌਜ ਦੇ ਸਾਫਟ ਕਿੱਲ (ਤਕਨੀਕੀ) ਅਤੇ ਹਾਰਡ ਕਿੱਲ (ਹਥਿਆਰਾਂ) ਵੱਲੋਂ 25 ਇਜ਼ਰਾਈਲੀ-ਬਣੇ ਹੀਰੋਪ ਡਰੋਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।’’ -ਪੀਟੀਆਈ

Advertisement
×