ਪਾਕਿਸਤਾਨ ਦੇ ਸਵਾਤ ਵਿਚ 4.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ
ਸਵਾਤ (ਪਾਕਿਸਤਾਨ), 18 ਮਈ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਤੇ ਨੇੜਲੇ ਇਲਾਕਿਆਂ ਵਿਚ ਐਤਵਾਰ ਨੂੰ 4.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨੈਸ਼ਨਲ ਸਿਸਮੋਲੋਜੀਕਲ ਸੈਂਟਰ...
Advertisement
ਸਵਾਤ (ਪਾਕਿਸਤਾਨ), 18 ਮਈ
ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਤੇ ਨੇੜਲੇ ਇਲਾਕਿਆਂ ਵਿਚ ਐਤਵਾਰ ਨੂੰ 4.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Advertisement
ਨੈਸ਼ਨਲ ਸਿਸਮੋਲੋਜੀਕਲ ਸੈਂਟਰ ਮੁਤਾਬਕ ਭੂਚਾਲ ਦਾ ਕੇਂਦਰ ਹਿੰਦੂਕੁਸ਼ ਪਹਾੜੀ ਰੇਂਂਜ ਵਿਚ 205 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਏਆਰਵਾਈ ਨਿਊਜ਼ ਮੁਤਾਬਕ ਭੂਚਾਲ ਦੇ ਝਟਕੇ ਮਿੰਗੋਰਾ ਤੇ ਇਸ ਦੇ ਬਾਹਰਵਾਰ ਸਮੇਤ ਸਵਾਤ ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ। -ਏਐੱਨਆਈ
Advertisement
×