ਤਿੱਬਤ ਵਿੱਚ 4.3 ਤੀਬਰਤਾ ਦਾ ਆਇਆ ਭੂਚਾਲ
ਵੀਰਵਾਰ ਨੂੰ ਤਿੱਬਤ ਵਿੱਚ 4.3 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਜਾਰੀ ਬਿਆਨ ਅਨੁਸਾਰ ਭੂਚਾਲ ਦੁਪਹਿਰ 17:29:02 IST ’ਤੇ ਆਇਆ, ਜਿਸਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਹੀ ਇਸ ਖੇਤਰ...
Advertisement
ਵੀਰਵਾਰ ਨੂੰ ਤਿੱਬਤ ਵਿੱਚ 4.3 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਜਾਰੀ ਬਿਆਨ ਅਨੁਸਾਰ ਭੂਚਾਲ ਦੁਪਹਿਰ 17:29:02 IST ’ਤੇ ਆਇਆ, ਜਿਸਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਹੀ ਇਸ ਖੇਤਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ’ਤੇ 3.6 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ ਸੀ।
ਦਸ ਦਈਏ ਕਿ ਤਿੱਬਤ ਅਤੇ ਨੇਪਾਲ ਇੱਕ ਪ੍ਰਮੁੱਖ ਭੂ-ਵਿਗਿਆਨਕ ਫਾਲਟ ਲਾਈਨ (geological fault line) ’ਤੇ ਸਥਿਤ ਹਨ, ਜਿੱਥੇ ਭਾਰਤੀ ਟੈਕਟੋਨਿਕ ਪਲੇਟ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਹੈ। ਇਸ ਦੇ ਨਤੀਜੇ ਵਜੋਂ ਇਸ ਖੇਤਰ ਵਿੱਚ ਭੂਚਾਲ ਆਮ ਹਨ।
Advertisement
Advertisement
Advertisement
×

