ਆਨਲਾਈਨ ਗੇਮਿੰਗ ਦੇ ਕਾਰੋਬਾਰ ’ਤੇ ਲੱਗੇਗਾ 28 ਫੀਸਦ ਜੀਐੱਸਟੀ
ਨਵੀਂ ਦਿੱਲੀ, 11 ਜੁਲਾਈ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਨੇ ਅੱਜ ਆਨਲਾਈਨ ਗੇਮਿੰਗ ਕੰਪਨੀਆਂ, ਕੈਸੀਨੋ ਤੇ ਘੋੜਿਆਂ ਦੀ ਦੌੜ ਦੇ ਕੁੱਲ ਕਾਰੋਬਾਰ ’ਤੇ 28 ਫੀਸਦ ਦੀ ਦਰ ਨਾਲ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ...
Advertisement
ਨਵੀਂ ਦਿੱਲੀ, 11 ਜੁਲਾਈ
ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਨੇ ਅੱਜ ਆਨਲਾਈਨ ਗੇਮਿੰਗ ਕੰਪਨੀਆਂ, ਕੈਸੀਨੋ ਤੇ ਘੋੜਿਆਂ ਦੀ ਦੌੜ ਦੇ ਕੁੱਲ ਕਾਰੋਬਾਰ ’ਤੇ 28 ਫੀਸਦ ਦੀ ਦਰ ਨਾਲ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਜੀਐੱਸਟੀ ਕੌਂਸਲ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਕੌਂਸਲ ਨੇ ਸਨਿੇਮਾ ਘਰਾਂ ’ਚ ਮਿਲਣ ਵਾਲੇ ਖਾਣ-ਪੀਣ ਦੇ ਸਾਮਾਨ ’ਤੇ ਟੈਕਸ ਨੂੰ ਘਟਾ ਕੇ ਪੰਜ ਫੀਸਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੀਐਸਟੀ ਦਰ ਤੋਂ ਇਲਾਵਾ ਉਪ ਕਰ ਲਾਉਣ ਨੂੰ ਲੈ ਕੇ ਐੱਸਯੂਵੀ ਦੀ ਪਰਿਭਾਸ਼ਾ ’ਚ ਵੀ ਤਬਦੀਲੀ ਕੀਤੀ ਗਈ ਹੈ। -ਪੀਟੀਆਈ
Advertisement
Advertisement
Advertisement
×

