ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Chhattisgarh: ਮੁਕਾਬਲੇ ’ਚ ਸਿਖਰਲੇ ਮਾਓਵਾਦੀ ਬਸਾਵਰਾਜੂ ਸਣੇ 27 ਨਕਸਲੀ ਹਲਾਕ

Topmost Maoist leader Basavaraju among 27 Naxals killed in Chhattisgarh
Advertisement

ਨਰਾਇਣਪੁਰ, 21 ਮਈ

ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 27 ਨਕਸਲੀ ਮਾਰੇ ਗਏ ਹਨ। ਇਨ੍ਹਾਂ ਵਿੱਚ CPI-Maoist ਦਾ ਜਨਰਲ ਸਕੱਤਰ Nambala Keshav Rao alias Basavaraju ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਵਿਚ ਪੁਲੀਸ ਦਾ ਇਕ ਸਹਾਇਕ ਤੇ ਪੁਲੀਸ ਜਵਾਨ ਵੀ ਜ਼ਖ਼ਮੀ ਹੋ ਗਿਆ।

Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੁਰੱਖਿਆ ਬਲਾਂ ਨੇ ਜਨਰਲ ਸਕੱਤਰ ਰੈਂਕ ਦੇ ਨਕਸਲੀ ਨੂੰ ਮਾਰ ਮੁਕਾਇਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 31 ਮਾਰਚ, 2026 ਤੱਕ ਨਕਸਲਵਾਦ ਨੂੰ ਖ਼ਤਮ ਕਰ ਦੇਵੇਗੀ।

ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਕਿਹਾ ਕਿ ਮੁਕਾਬਲਾ ਅਬੂਜਮਾਤ ਤੇ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਦਰਮਿਆਨ ਸੰਘਣੇ ਜੰਗਲਾਂ ਵਿਚ ਉਦੋਂ ਹੋਇਆ ਜਦੋਂ ਚਾਰ ਜ਼ਿਲ੍ਹਿਆਂ ਦੀ ਪੁਲੀਸ ਦੀ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੀ ਸਾਂਝੀ ਟੀਮ ਨਕਸਲ ਵਿਰੋਧੀ ਅਪਰੇਸ਼ਨ ’ਤੇ ਸੀ।

ਸ਼ਰਮਾ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਕਿਹਾ, ‘‘ਮੁਕਾਬਲੇ ਦੌਰਾਨ 26 ਤੋਂ ਵੱਧ ਨਕਸਲੀ, ਜਿਸ ਵਿਚ ਸੰਭਾਵੀ ਤੌਰ ’ਤੇ ਕੁਝ ਸਿਖਰਲੇ ਨਕਸਲੀ ਆਗੂ ਵੀ ਸਨ, ਮਾਰੇ ਗਏ। ਪੁਲੀਸ ਦਾ ਇਕ ਸਹਾਇਕ ਤੇ ਪੁਲੀਸ ਦਾ ਜਵਾਨ ਜ਼ਖ਼ਮੀ  ਹੋ ਗਏ।’’ ਉਨ੍ਹਾਂ ਕਿਹਾ ਕਿ ਨਕਸਲੀਆਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ। -ਪੀਟੀਆਈ

Advertisement
Tags :
Naxalites killed in encounter in Chhattisgarh