ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

26/11 ਮੁੰਬਈ ਹਮਲੇ ਦਾ ਮੁਲਜ਼ਮ ਤਹੱਵੁਰ ਰਾਣਾ ਤਿਹਾੜ ਜੇਲ੍ਹ ’ਚ ਤਬਦੀਲ

ਨਿਆਂੲਿਕ ਹਿਰਾਸਤ ਤਹਿਤ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਜ਼ੋਨ ਵਿਚ ਰੱਖਿਆ ਜਾਵੇਗਾ
ਐੱਨਆਈਏ ਦੀ ਟੀਮ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਤਹੱਵੁਰ ਰਾਣਾ ਨੂੰ ਪਟਿਆਲਾ ਹਾਊਸ ਕੋਰਟ ਵਿਚ ਲੈ ਕੇ ਆਊਂਦੀ ਹੋਈ। ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਮਈ

26/11 ਮੁੰਬਈ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਸ਼ੁੱਕਰਵਾਰ ਸ਼ਾਮੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਿਹਾਰ ਜੇਲ੍ਹ ਲਿਜਾਇਆ ਗਿਆ। ਇਸ ਤੋਂ ਪਹਿਲਾਂ ਅੱਜ ਦਿਨੇਂ ਦਿੱਲੀ ਕੋਰਟ ਨੇ ਰਾਣਾ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਰਾਣਾ ਨੂੰ ਐੱਨਆਈਏ ਹਿਰਾਸਤ ਦੀ ਮਿਆਦ ਮੁੱਕਣ ਤੋਂ ਇਕ ਦਿਨ ਪਹਿਲਾਂ ਕੌਮੀ ਜਾਂਚ ਏਜੰਸੀ ਦੇ ਜੱਜ ਚੰਦਰ ਜੀਤ ਸਿੰਘ ਕੋਲ ਪੇਸ਼ ਕੀਤਾ ਗਿਆ ਸੀ।

Advertisement

ਸੂਤਰ ਨੇ ਕਿਹਾ, ‘‘ਨਿਆਂਇਕ ਹਿਰਾਸਤ ਵਿਚ ਭੇਜਣ ਮਗਰੋਂ ਰਾਣਾ ਨੂੰ ਤਿਹਾੜ ਜੇਲ੍ਹ ਲਿਜਾਇਆ ਗਿਆ। ਉਸ ਦੀ ਜੇਲ੍ਹ ਵਿਚ ਆਮਦ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਸ ਨੂੰ ਜੇਲ੍ਹ ਦੀ ਉੱਚ ਸੁਰੱਖਿਆ ਜ਼ੋਨ ਵਿਚ ਰੱਖਿਆ ਜਾਵੇਗਾ।’’ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇੇ ਡੇਵਿਡ ਕੋਲੇਮਨ ਹੈਡਲੀ ਉੁਰਫ ਦਾਊਦ ਗਿਲਾਨੀ ਦੇ ਨੇੜਲੇ ਰਾਣਾ ਨੂੰ ਪਿਛਲੇ ਮਹੀਨੇ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਅਮਰੀਕੀ ਸੁਪਰੀਮ ਕੋਰਟ ਨੇ ਪਿਛਲੇ ਸਾਲ 4 ਅਪਰੈਲ ਨੂੰ ਰਾਣਾ ਦੀ ਭਾਰਤ ਨੂੰ ਹਵਾਲਗੀ ਸਬੰਧੀ ਨਜ਼ਰਸਾਨੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਨਾਲ ਰਾਣਾ ਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ ਹੋ ਗਿਆ ਸੀ। -ਪੀਟੀਆਈ

Advertisement
Tags :
NIATahawwur Hussain Rana