DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਵੱਲੋਂ ਯੂੱਧ ਰੋਕ ਬਾਰੇ ਕਹਿਣ ਦੇ ਬਾਵਜੂਦ ਰੂਸੀ ਹਮਲੇ ’ਚ ਯੂਕਰੇਨ ਦੇ 21 ਨਾਗਰਿਕ ਹਲਾਕ

  ਰੂਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਲਦੀ ਹੀ ਪਾਬੰਦੀਆਂ ਅਤੇ ਟੈਕਸ ਨਾਲ ਸਜ਼ਾ ਦੇਣ ਦੀ ਧਮਕੀ ਦੇ ਬਾਵਜੂਦ ਯੂਕਰੇਨ ਦੇ ਨਾਗਰਿਕ ਖੇਤਰਾਂ ’ਤੇ ਆਪਣੀ ਬੰਬਾਰੀ ਜਾਰੀ ਰੱਖੀ। ਰੂਸੀ ਨੇ ਗਲਾਈਡ ਬੰਬਾਂ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਇੱਕ ਜੇਲ੍ਹ...
  • fb
  • twitter
  • whatsapp
  • whatsapp
featured-img featured-img
REUTERS
Advertisement

ਰੂਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਲਦੀ ਹੀ ਪਾਬੰਦੀਆਂ ਅਤੇ ਟੈਕਸ ਨਾਲ ਸਜ਼ਾ ਦੇਣ ਦੀ ਧਮਕੀ ਦੇ ਬਾਵਜੂਦ ਯੂਕਰੇਨ ਦੇ ਨਾਗਰਿਕ ਖੇਤਰਾਂ ’ਤੇ ਆਪਣੀ ਬੰਬਾਰੀ ਜਾਰੀ ਰੱਖੀ। ਰੂਸੀ ਨੇ ਗਲਾਈਡ ਬੰਬਾਂ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਇੱਕ ਜੇਲ੍ਹ ਅਤੇ ਇੱਕ ਮੈਡੀਕਲ ਸਹੂਲਤ ’ਤੇ ਰਾਤ ਭਰ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਦੱਖਣ-ਪੂਰਬੀ ਜ਼ਪੋਰੀਝੀਆ ਖੇਤਰ ਦੀ ਇੱਕ ਜੇਲ੍ਹ ’ਤੇ ਰੂਸੀ ਹਵਾਈ ਹਮਲੇ ਵਿੱਚ ਘੱਟੋ-ਘੱਟ 17 ਕੈਦੀ ਮਾਰੇ ਗਏ ਅਤੇ 80 ਤੋਂ ਵੱਧ ਜ਼ਖਮੀ ਹੋ ਗਏ। ਡਨੀਪਰ ਖੇਤਰ ਵਿੱਚ ਅਧਿਕਾਰੀਆਂ ਨੇ ਘੱਟੋ-ਘੱਟ ਚਾਰ ਲੋਕਾਂ ਦੇ ਮਾਰੇ ਜਾਣ ਅਤੇ ਅੱਠ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ।

ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਤਿੰਨ ਸਾਲਾਂ ਦੀ ਜੰਗ ਤੋਂ ਬਾਅਦ ਯੂਕਰੇਨ ਵਿੱਚ ਕਤਲੇਆਮ ਬੰਦ ਕਰਨ ਲਈ 10 ਤੋਂ 12 ਦਿਨ ਦੇ ਰਹੇ ਹਨ। ਇਸ ਕਦਮ ਦਾ ਮਤਲਬ ਹੈ ਕਿ ਟਰੰਪ 7-9 ਅਗਸਤ ਤੱਕ ਸ਼ਾਂਤੀ ਯਤਨਾਂ ਵਿੱਚ ਪ੍ਰਗਤੀ ਚਾਹੁੰਦੇ ਹਨ। ਟਰੰਪ ਨੇ ਯੁੱਧ ਖਤਮ ਕਰਨ ਬਾਰੇ ਗੱਲ ਕਰਨ ਦੇ ਬਾਵਜੂਦ ਯੂਕਰੇਨੀ ਨਾਗਰਿਕਾਂ 'ਤੇ ਬੰਬਾਰੀ ਜਾਰੀ ਰੱਖਣ ਲਈ ਪੁਤਿਨ ਨੂੰ ਵਾਰ-ਵਾਰ ਝਿੜਕਿਆ ਹੈ। ਪਰ ਕ੍ਰੈਮਲਿਨ ਨੇ ਆਪਣੀਆਂ ਚਾਲਾਂ ਨਹੀਂ ਬਦਲੀਆਂ ਹਨ।

ਟਰੰਪ ਨੇ ਸਕਾਟਲੈਂਡ ਦੇ ਦੌਰੇ ਦੌਰਾਨ ਕਿਹਾ, ‘‘ਮੈਂ ਰਾਸ਼ਟਰਪਤੀ ਪੁਤਿਨ ਤੋਂ ਨਿਰਾਸ਼ ਹਾਂ।’’ ਹਾਲਾਂਕਿ ਪੁਤਿਨ ਦੇ ਇੱਕ ਚੋਟੀ ਦੇ ਲੈਫਟੀਨੈਂਟ ਨੇ ਟਰੰਪ ਨੂੰ ਰੂਸ ਨਾਲ ਅਲਟੀਮੇਟਮ ਗੇਮ ਖੇਡਣ ਵਿਰੁੱਧ ਚੇਤਾਵਨੀ ਦਿੱਤੀ। ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ, ਜੋ ਦੇਸ਼ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ ਮੁਖੀ ਹਨ, ਨੇ ਸੋਸ਼ਲ ਪਲੇਟਫਾਰਮ X 'ਤੇ ਲਿਖਿਆ, ‘‘ਰੂਸ ਇਜ਼ਰਾਈਲ ਜਾਂ ਇਰਾਨ ਵੀ ਨਹੀਂ ਹੈ।’’ ਮੇਦਵੇਦੇਵ ਨੇ ਕਿਹਾ, ‘‘ਹਰ ਨਵਾਂ ਅਲਟੀਮੇਟਮ ਇੱਕ ਧਮਕੀ ਹੈ ਅਤੇ ਯੁੱਧ ਵੱਲ ਇੱਕ ਕਦਮ ਹੈ। ਰੂਸ ਅਤੇ ਯੂਕਰੇਨ ਵਿਚਕਾਰ ਨਹੀਂ, ਬਲਕਿ ਉਸਦੇ ਆਪਣੇ ਦੇਸ਼ ਨਾਲ।’’

Advertisement
×