DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

2008 ਮੁੰਬਈ ਹਮਲਾ: ਤਹੱਵੁਰ ਰਾਣਾ ਪਰਿਵਾਰ ਨਾਲ ਗੱਲਬਾਤ ਕਰਵਾਉਣ ਲਈ ਕੋਰਟ ਪੁੱਜਾ

ਕੋਰਟ ਨੇ ਐੱਨਆਈਏ ਤੋਂ 23 ਅਪਰੈਲ ਤੱਕ ਜਵਾਬ ਮੰਗਿਆ Mumbai attacks: Accused Tahawwur Rana wants to talk to family, moves court
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 21 ਅਪਰੈਲ

ਜੇਲ੍ਹ ਵਿਚ ਬੰਦ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ(64) ਨੇ ਕੋਰਟ ਦਾ ਰੁਖ਼ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਰਾਣਾ ਨੇ 19 ਅਪਰੈਲ ਨੂੰ ਆਪਣੇ ਵਕੀਲ ਰਾਹੀਂ ਵਿਸ਼ੇਸ਼ ਜੱਜ ਹਰਦੀਪ ਕੌਰ ਦੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਕੋਰਟ ਨੇ ਐਨਆਈਏ ਨੂੰ 23 ਅਪਰੈਲ ਤੱਕ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।

Advertisement

ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਨੂੰ ਵਿਸ਼ੇਸ਼ ਐੱਨਆਈਏ ਕੋਰਟ ਨੇ 10 ਅਪਰੈਲ ਨੂੰ 18 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਐੱਨਆਈਏ ਨੇ ਦੋਸ਼ ਲਗਾਇਆ ਹੈ ਕਿ 26/11 ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਨੇ ਭਾਰਤ ਆਉਣ ਤੋਂ ਪਹਿਲਾਂ ਰਾਣਾ ਨਾਲ ਪੂਰੀ ਸਾਜ਼ਿਸ਼ ਬਾਰੇ ਚਰਚਾ ਕੀਤੀ ਸੀ। ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ, ਜੋ ਅਮਰੀਕੀ ਨਾਗਰਿਕ ਹੈ, ਦੇ ਨਜ਼ਦੀਕੀ ਸਾਥੀ ਰਾਣਾ ਨੂੰ 4 ਅਪਰੈਲ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਉਸ ਦੀ ਹਵਾਲਗੀ ਵਿਰੁੱਧ ਸਮੀਖਿਆ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਭਾਰਤ ਲਿਆਂਦਾ ਗਿਆ ਹੈ।

ਚੇਤੇ ਰਹੇ ਕਿ ਦਸ ਪਾਕਿਸਤਾਨੀ ਅਤਿਵਾਦੀਆਂ ਦੇ ਇੱਕ ਸਮੂਹ ਨੇ ਅਰਬ ਸਾਗਰ ਵਿੱਚ ਸਮੁੰਦਰੀ ਰਸਤੇ ਦੀ ਵਰਤੋਂ ਕਰਦੇ ਹੋਏ ਭਾਰਤ ਦੀ ਵਿੱਤੀ ਰਾਜਧਾਨੀ ਵਿੱਚ ਘੁਸਪੈਠ ਕਰਨ ਤੋਂ ਬਾਅਦ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਅਤੇ ਇੱਕ ਯਹੂਦੀ ਕੇਂਦਰ ’ਤੇ ਹਮਲਾ ਕੀਤਾ ਸੀ। ਕਰੀਬ 60 ਘੰਟਿਆਂ ਤੱਕ ਚੱਲੇ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ। -ਪੀਟੀਆਈ

Advertisement
×