ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ’ਚ 20 ਮੌਤਾਂ
ਇਜ਼ਰਾਈਲ ਨੇ ਸ਼ਰਨਾਰਥੀ ਕੈਂਪ ਨੁੂੰ ਬਣਾਇਆ ਨਿਸ਼ਾਨਾ, ਮਰਨ ਵਾਲਿਆਂ ’ਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ
Advertisement
ਇਜ਼ਰਾਇਲੀ ਹਮਲੇ ਵਿੱਚ ਗਾਜ਼ਾ ਦੇ 20 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਨੇ 21 ਮਹੀਨਿਆਂ ਦੀ ਜੰਗ ਦੌਰਾਨ ਨਵੇਂ ਖੇਤਰਾਂ ’ਚ ਘੁਸਪੈਠ ਸ਼ੁਰੂ ਕਰ ਦਿੱਤੀ ਹੈ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਇਜ਼ਰਾਈਲ ਤੇ ਹਮਾਸ ਗਾਜ਼ਾ ਵਿਚ ਜੰਗਬੰਦੀ ’ਤੇ ਵਿਚਾਰ ਕਰ ਰਹੇ ਸਨ। ਇਹ ਗੱਲਬਾਤ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੀ ਹੈ, ਜੋ ਅਜੇ ਤੱਕ ਕਿਸੇ ਤਣ-ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ।
ਟਰੰਪ ਪ੍ਰਸ਼ਾਸਨ ਵੱਲੋਂ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਕਿ ਇਜ਼ਰਾਈਲ ਜੰਗ ਨੁੂੰ ਖ਼ਤਮ ਕਰੇ। ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਕੈਥੋਲਿਕ ਗਿਰਜਾਘਰ ਉੱਤੇ ਹਮਲਾ ਕੀਤਾ ਗਿਆ। ਈਸਾਈ ਪਾਦਰੀਆਂ ਨੇ ਪਿਛਲੇ ਹਫ਼ਤੇ ਉਸ ਚਰਚ ਦਾ ਦੌਰਾ ਕੀਤਾ ਅਤੇ ਜੰਗ ਖ਼ਤਮ ਕਰਨ ਦੀ ਮੰਗ ਕੀਤੀ।
Advertisement
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ-ਘੱਟ 20 ਲੋਕ ਮਾਰੇ ਗਏ। ਹਮਲਾ ਗਾਜ਼ਾ ਸ਼ਹਿਰ ਦੇ ਪੱਛਮ ’ਚ ਸਾਗਰੀ ਕੰਢੇ ਸ਼ਰਨਾਰਥੀ ਕੈਂਪ ’ਤੇ ਹੋਇਆ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ।
Advertisement