2 Indians buried in UAE ਭਾਰਤੀ ਨਾਗਰਿਕ ਸ਼ਹਿਜਾਦੀ ਤੇ ਅਰੰਗੀਲੋਟੂ ਯੂਏਈ ’ਚ ਸਪੁਰਦੇ ਖਾਕ
ਨਵੀਂ ਦਿੱਲੀ, 6 ਮਾਰਚ
Days after execution, 2 Indians buried in UAE ਦੋ ਭਾਰਤੀ ਨਾਗਰਿਕਾਂ ਸ਼ਹਿਜ਼ਾਦੀ ਖ਼ਾਨ ਤੇ ਮੁਹੰਮਦ ਰਿਨਾਸ਼ ਅਰੰਗੀਲੋਟੂ ਨੂੰ ਕੁਝ ਦਿਨ ਪਹਿਲਾਂ ਫਾਂਸੀ ਦੇਣ ਮਗਰੋਂ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਅਬੂ ਧਾਬੀ (ਯੂਏਈ) ’ਚ ਸਪੁਰਦੇ ਖਾਕ ਕਰ ਦਿੱਤਾ ਗਿਆ।
ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਨੂੰ ਯੂਏਈ ਦੇ ਨੇਮਾਂ ਮੁਤਾਬਕ ਦਫ਼ਨਾਇਆ ਗਿਆ। ਸ਼ਹਿਜ਼ਾਦੀ (33), ਜਿਸ ਨੂੰ ਕਥਿਤ ਚਾਰ ਮਹੀਨੇ ਦੇ ਬੱਚੇ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ, ਨੂੰ ਪਿਛਲੇ ਮਹੀਨੇ ਫਾਂਸੀ ਦਿੱਤੀ ਗਈ ਸੀ।
ਉਧਰ ਕੇਰਲਾ ਦੇ ਕੰਨੂਰ ਨਾਲ ਸਬੰਧਤ ਰਿਨਾਸ਼ ਨੂੰ ਕਥਿਤ ਯੂਏਈ ਨਾਗਰਿਕ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਉਸ ਨੂੰ ਕੁਝ ਹਫ਼ਤੇ ਪਹਿਲਾਂ ਫਾਹੇ ਟੰਗਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਭਾਰਤੀ ਨਾਗਰਿਕ ਸ਼ਹਿਜ਼ਾਦੀ ਖ਼ਾਨ ਨੂੰ ਯੂਏਈ ਅਥਾਰਿਟੀਜ਼ ਦੇ ਨੇਮਾਂ ਮੁਤਾਬਕ ਅੱਜ ਅਬੂ ਧਾਬੀ ਵਿਚ ਦਫ਼ਨਾਇਆ ਗਿਆ ਹੈ।’’
ਮੰਤਰਾਲੇ ਨੇ ਕਿਹਾ, ‘‘ਸਪੁਰਦੇ ਖਾਕ ਕਰਨ ਤੋਂ ਪਹਿਲਾਂ ਸ਼ਹਿਜ਼ਾਦੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ। ਉਹ ਮਸਜਿਦ ਤੇ ਕਬਰਿਸਤਾਨ ਵਿਚ ਅੰਤਿਮ ਰਸਮਾਂ ਵਿਚ ਵੀ ਸ਼ਾਮਲ ਹੋਏ।’’
ਅਬੂ ਧਾਬੀ ਸਥਿਤ ਭਾਰਤੀ ਅੰਬੈਸੀ ਦੇ ਅਧਿਕਾਰੀ ਵੀ ਅੰਤਿਮ ਰਸਮਾਂ ਵਿਚ ਸ਼ਾਮਲ ਸਨ। ਉਧਰ ਅਰੰੰਗੀਲੋਟੂ ਦੀਆਂ ਅੰਤਿਮ ਰਸਮਾਂ ਮੌਕੇ ਉਸ ਦੇ ਪਰਿਵਾਰਕ ਮੈਂਬਰ ਮੌਜੂਦ ਸਨ।
ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤੀ ਦੂਤਾਵਾਸ ਨੇ ਸ਼ਹਿਜ਼ਾਦੀ ਨੂੰ ਹਰ ਸੰਭਵ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿੱਚ ਯੂਏਈ ਸਰਕਾਰ ਨੂੰ ਰਹਿਮ ਦੀਆਂ ਅਪੀਲਾਂ ਅਤੇ ਮੁਆਫ਼ੀ ਦੀਆਂ ਬੇਨਤੀਆਂ ਭੇਜਣਾ ਸ਼ਾਮਲ ਹੈ। -ਪੀਟੀਆਈ