DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

1971 victory: 16 ਦਸੰਬਰ 1971 ਬੰਗਲਾਦੇਸ਼ ਦਾ ਵਿਜੈ ਦਿਵਸ, ਭਾਰਤ ਜਿੱਤ ’ਚ ਮਹਿਜ਼ ਭਾਈਵਾਲ, ਇਸ ਤੋਂ ਵੱਧ ਕੁਝ ਨਹੀਂ

ਬੰਗਲਾਦੇਸ਼ ਦੇ ਕਾਨੂੰਨ ਮੰਤਰੀ ਵੱਲੋਂ ਮੋਦੀ ਦੀ ਵਿਜੈ ਦਿਵਸ ਪੋਸਟ ਦੀ ਆਲੋਚਨਾ
  • fb
  • twitter
  • whatsapp
  • whatsapp
featured-img featured-img
ਪਾਕਿਸਤਾਨੀ ਫੌਜ ਵੱਲੋਂ 16 ਦਸੰਬਰ 1971 ਨੂੰ ਭਾਰਤੀ ਫੌਜ ਅੱਗੇ ਹਥਿਆਰ ਸੁੱਟਣ ਮੌਕੇ ਹੋਏ ਭਾਰਤ ਤੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦਰਮਿਆਨ ਹੋਏ ਸਮਝੌਤੇ ਦੀ ਫਾਈਲ ਫੋਟੋ।
Advertisement

ਢਾਕਾ, 17 ਦਸੰਬਰ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਕਾਨੂੰਨ ਮੰਤਰੀ ਆਸਿਫ਼ ਨਜ਼ਰੁਲ ਨੇ ਐਕਸ ਉੱਤੇ ਵਿਜੈ ਦਿਵਸ ਨੂੰ ਲੈ ਕੇ ਪਾਈ ਪੋਸਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕੀਤੀ ਹੈ। ਨਜ਼ਰੁਲ ਨੇ ਕਿਹਾ, ‘‘ਭਾਰਤ ਇਸ ਜਿੱਤ ਵਿਚ ਮਹਿਜ਼ ਭਾਈਵਾਲ ਸੀ, ਇਸ ਤੋਂ ਵੱਧ ਕੁਝ ਨਹੀਂ।’’ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜੀ ਜੰਗ ਮੌਕੇ ਪਾਕਿਸਤਾਨੀ ਫੌਜ ਨੂੰ ਭਾਰਤੀ ਫੌਜ ਅੱਗੇ ਹਥਿਆਰ ਸੁੱਟਣ ਲਈ ਮਜਬੂਰ ਹੋਣਾ ਪਿਆ ਸੀ ਤੇ ਇਸ ਦਿਨ (16 ਦਸੰਬਰ) ਨੂੰ ‘ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।

Advertisement

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਦਫ਼ਤਰ ਨੇ ਨਜ਼ੁਰਲ ਦੀ ਇਨ੍ਹਾਂ ਟਿੱਪਣੀਆਂ ਨੂੰ ਰੀਪੋਸਟ ਕੀਤਾ ਹੈ। ਸ੍ਰੀ ਮੋਦੀ ਦੀ ਪੋਸਟ, ਜਿਸ ਵਿਚ 1971 ਦੀ ਇਤਿਹਾਸਕ ਜਿੱਤ ਵਿਚ ਪਾਏ ਯੋਗਦਾਨ ਲਈ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ, ਦਾ ਸਕਰੀਨਸ਼ਾਟ ਨੱਥੀ ਕਰਦਿਆਂ ਨਜ਼ਰੁਲ ਨੇ ਸੋਮਵਾਰ ਨੂੰ ਫੇਸਬੁੱਕ ’ਤੇ ਬੰਗਾਲੀ ਵਿਚ ਲਿਖਿਆ, ‘‘ਮੈਂ ਜ਼ੋਰਦਾਰ ਢੰਗ ਨਾਲ ਵਿਰੋਧ ਕਰਦਾ ਹਾਂ। 16 ਦਸੰਬਰ 1971 ਬੰਗਲਾਦੇਸ਼ ਦਾ ਵਿਜੈ ਦਿਵਸ ਹੈ। ਭਾਰਤ ਇਸ ਜਿੱਤ ਵਿਚ ਮਹਿਜ਼ ਇਕ ਭਾਈਵਾਲ ਸੀ, ਇਸ ਤੋਂ ਵੱਧ ਕੁਝ ਨਹੀਂ।’’ ਐਂਟੀ-ਡਿਸਕ੍ਰਿਮੀਨੇਸ਼ਨ ਸਟੂਡੈਂਟ ਮੂਵਮੈਂਟ ਦੇ ਕਨਵੀਨਰ ਹਸਨਾਤ ਅਬਦੁੱਲਾ ਨੇ ਵੀ ਮੋਦੀ ਦੀ ਪੋਸਟ ਦੀ ਆਲੋਚਨਾ ਕੀਤੀ ਹੈ। -ਪੀਟੀਆਈ

Advertisement
×