ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਮਾਤੀਗਿਮੂ ਨੂੰ ਜੁਰਮਾਨਾ
ਬੁਲਾਵਾਇਓ, 8 ਜੁਲਾਈ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਕੁੰਦਈ ਮਾਤੀਗਿਮੂ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ‘ਗਲਤ ਅਤੇ ਖਤਰਨਾਕ’ ਤਰੀਕੇ ਨਾਲ ਗੇਂਦ ਸੁੱਟਣ ’ਤੇ ਉਸ ਦੀ ਮੈਚ ਫੀਸ ਦਾ 15 ਫੀਸਦ ਜੁਰਮਾਨਾ ਲਾਇਆ ਗਿਆ ਹੈ।...
Advertisement
ਬੁਲਾਵਾਇਓ, 8 ਜੁਲਾਈ
ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਕੁੰਦਈ ਮਾਤੀਗਿਮੂ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ‘ਗਲਤ ਅਤੇ ਖਤਰਨਾਕ’ ਤਰੀਕੇ ਨਾਲ ਗੇਂਦ ਸੁੱਟਣ ’ਤੇ ਉਸ ਦੀ ਮੈਚ ਫੀਸ ਦਾ 15 ਫੀਸਦ ਜੁਰਮਾਨਾ ਲਾਇਆ ਗਿਆ ਹੈ। ਨਾਲ ਹੀ ਉਸ ਨੂੰ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਇਹ ਘਟਨਾ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਦੇ 72ਵੇਂ ਓਵਰ ਦੌਰਾਨ ਵਾਪਰੀ, ਮਾਤੀਗਿਮੂ ਨੇ ਗੇਂਦਬਾਜ਼ੀ ਕਰਨ ਤੋਂ ਬਾਅਦ ਵਾਪਸ ਆਈ ਗੇਂਦ ਰੋਕੀ ਅਤੇ ਬੱਲੇਬਾਜ਼ ਲੁਆਨ ਡੀ ਪ੍ਰੀਟੋਰੀਅਸ ਵੱਲ ਸੁੱਟ ਦਿੱਤੀ, ਜੋ ਉਸ ਦੇ ਗੁੱਟ ’ਤੇ ਲੱਗੀ। ਉਸ ’ਤੇ ਆਈਸੀਸੀ ਜ਼ਾਬਤੇ ਦੀ ਧਾਰਾ 2.9 ਦੀ ਉਲੰਘਣਾ ਕਰਨ ਦਾ ਦੋਸ਼ ਹੈ। ਤੇਜ਼ ਗੇਂਦਬਾਜ਼ ਨੇ ਅਪਰਾਧ ਅਤੇ ਸਜ਼ਾ ਨੂੰ ਸਵੀਕਾਰ ਕਰ ਲਈ ਹੈ। ਇਹ 24 ਮਹੀਨਿਆਂ ਵਿੱਚ ਜ਼ਿੰਬਾਬਵੇ ਦੇ ਇਸ ਤੇਜ਼ ਗੇਂਦਬਾਜ਼ ਦਾ ਪਹਿਲਾ ਅਪਰਾਧ ਹੈ। -ਪੀਟੀਆਈ
Advertisement
Advertisement
×