ਭਾਰਤ ਦਾ ਬ੍ਰਾਜ਼ੀਲ ਵਿੱਚ ਚੱਲ ਰਹੀ 17ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਅੱਜ ਤਿੰਨ ਮਹਿਲਾ ਖਿਡਾਰਨਾਂ ਫਾਈਨਲ ਵਿੱਚ ਅਤੇ ਦੋ ਪੁਰਸ਼ ਖਿਡਾਰੀ ਨਾਕਆਊਟ ਗੇੜ ਵਿੱਚ ਪਹੁੰਚੇ। ਭਾਰਤੀ ਵੁਸ਼ੂ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਮਹਿਲਾ ਵਰਗ ਵਿੱਚ ਅਪਰਨਾ ਨੇ 52 ਕਿਲੋ ਭਾਰ ਵਰਗ ਵਿੱਚ ਇੰਡੋਨੇਸ਼ੀਆ ਦੀ ਥਾਰਿਸਾ ਡੀਆ ਫਲੋਰੀਏਂਟੀਨਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਅਪਰਨਾ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਸੋਨ ਤਗਮੇ ਲਈ ਵੀਅਤਨਾਮ ਦੀ ਐਨਜੀ ਥੀ ਭੂਓਂਗ ਨਗਾ ਨਾਲ ਹੋਵੇਗਾ। ਕਰੀਨਾ ਕੌਸ਼ਿਕ ਨੇ 60 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਬ੍ਰਾਜ਼ੀਲ ਦੀ ਨਤਾਲੀਆ ਬ੍ਰਿਕਸੇ ਸਿਲਵਾ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਚੀਨ ਦੀ ਸ਼ਿਆਓਵੇਈ ਵੂ ਨਾਲ ਹੋਵੇਗਾ। ਸ਼ਿਵਾਨੀ ਨੇ ਰੂਸ ਦੀ ਏਕਾਟੇਰੀਨਾ ਵਾਲਚੁਕ ਨੂੰ ਹਰਾ ਕੇ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਜਿੱਥੇ ਉਸ ਦਾ ਸਾਹਮਣਾ ਇਰਾਨ ਦੀ ਸ਼ਾਹਰਬਾਨੋ ਮਨਸੂਰੀਆਨ ਸੇਮੀਰੋਮੀ ਨਾਲ ਹੋਵੇਗਾ। ਪੁਰਸ਼ ਵਰਗ ਵਿੱਚ ਸਾਗਰ ਦਹੀਆ ਨੇ 56 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਜਗਵਾ ਬਣਾਈ। ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਐਤਵਾਰ ਨੂੰ ਉਹ ਫਿਲਪੀਨਜ਼ ਦੇ ਕਾਰਲੋਸ ਬੇਲੋਨ ਜੂਨੀਅਰ ਨਾਲ ਭਿੜੇਗਾਾ। ਇਸੇ ਤਰ੍ਹਾਂ ਵਿਕਰਾਂਤ ਪੁਰਸ਼ਾਂ ਦੇ 75 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਚੀਨ ਦੇ ਜੇਨਸ਼ੇਂਗ ਜਿਨ ਨਾਲ ਹੋਵੇਗਾ।
+
Advertisement
Advertisement
Advertisement
Advertisement
×