ਵਿਸ਼ਵ ਪੈਰਾ ਅਥਲੈਟਿਕਸ: ਸ਼ੈਲੇਸ਼ ਨੇ ਉੱਚੀ ਛਾਲ ’ਚ ਸੋਨ ਤਗ਼ਮਾ ਜਿੱਤਿਆ
ਸ਼ੈਲੇਸ਼ ਕੁਮਾਰ ਤੇ ਵਰੁਣ ਸਿੰਘ ਭਾਟੀ ਨੇ ਅੱਜ ਪੁਰਸ਼ਾਂ ਦੇ ਉੱਚੀ ਛਾਲ ਟੀ63-ਟੀ42 ਮੁਕਾਬਲੇ ’ਚ ਕ੍ਰਮਵਾਰ ਸੋਨੇ ਤੇ ਕਾਂਸੀ ਦਾ ਤਗ਼ਮਾ ਜਿੱਤ ਦੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਮੇਜ਼ਬਾਨ ਭਾਰਤ ਦਾ ਖੋਲ੍ਹਿਆ ਹੈ। 25 ਸਾਲਾ ਸ਼ੈਲੇਸ਼ ਨੇ ਟੀ42 ਵਰਗ ’ਚ...
ਸ਼ੈਲੇਸ਼ ਕੁਮਾਰ ਤੇ ਵਰੁਣ ਸਿੰਘ ਭਾਟੀ ਨੇ ਅੱਜ ਪੁਰਸ਼ਾਂ ਦੇ ਉੱਚੀ ਛਾਲ ਟੀ63-ਟੀ42 ਮੁਕਾਬਲੇ ’ਚ ਕ੍ਰਮਵਾਰ ਸੋਨੇ ਤੇ ਕਾਂਸੀ ਦਾ ਤਗ਼ਮਾ ਜਿੱਤ ਦੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਮੇਜ਼ਬਾਨ ਭਾਰਤ ਦਾ ਖੋਲ੍ਹਿਆ ਹੈ। 25 ਸਾਲਾ ਸ਼ੈਲੇਸ਼ ਨੇ ਟੀ42 ਵਰਗ ’ਚ 1.91 ਮੀਟਰ ਦੀ ਨਿੱਜੀ ਸਰਵੋਤਮ ਕੋਸ਼ਿਸ਼ ਨਾਲ ਚੈਂਪੀਅਨਸ਼ਿਪ ਰਿਕਾਰਡ ਤੇ ਏਸ਼ਿਆਈ ਰਿਕਾਰਡ ਤੋੜ ਕੇ ਸਿਖਰਲਾ ਸਥਾਨ ਹਾਸਲ ਕੀਤਾ। ਪੈਰਾ ਏਸ਼ਿਆਈ ਖੇਡਾਂ ਦੇ ਸਾਬਕਾ ਤਗਮਾ ਜੇਤੂ ਭਾਟੀ ਨੇ ਕਾਂਸੀ ਤਗ਼ਮਾ ਜਿੱਤਿਆ ਜਦਕਿ ਮੌਜੂਦਾ ਓਲੰਪਿਕ ਚੈਂਪੀਅਨ ਅਮਰੀਕਾ ਦੇ ਐਜ਼ਰਾ ਫਰੈਚ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਭਾਟੀ ਤੇ ਫਰੈਚ ਦੋਵਾਂ ਨੇ 1.85 ਮੀਟਰ ਦੀ ਸਰਵੋਤਮ ਛਾਲ ਮਾਰੀ ਪਰ ਅਮਰੀਕੀ ਖਿਡਾਰੀ ਨੇ ‘ਕਾਊਂਟ ਬੈਕ’ ਵਿੱਚ ਭਾਰਤੀ ਖਿਡਾਰੀ ਨੂੰ ਹਰਾ ਦਿੱਤਾ। ਇਸੇ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਦੇ ਪੈਰਾ ਅਥਲੀਟ ਸ਼ੈਲੇਸ਼ ਕੁਮਾਰ ਨੂੰ 75 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਯੂਏਈ ਦੀ ਅਲਕਾਬੀ ਨੇ ਥ੍ਰੀ-ਵ੍ਹੀਲ ਫਰੇਮ ਰਨਿੰਗ ’ਚ ਬਣਾਇਆ ਵਿਸ਼ਵ ਰਿਕਾਰਡ
ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਥੇਕਰਾ ਅਲਕਾਬੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਹਿਲਾਵਾਂ ਦੀ ਸੌ ਮੀਟਰ ਟੀ71 ਫਰੇਮ ਰਨਿੰਗ ਮੁਕਾਬਲੇ ’ਚ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਅਲਕਾਬੀ ਨੇ 19.89 ਸਕਿੰਟ ਦਾ ਸਮਾਂ ਕੱਢ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ।