World Para Athletics Championships: ਕੀਨੀਆ ਤੇ ਜਪਾਨ ਦੇ ਕੋਚ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ
ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਸ਼ੁੱਕਰਵਾਰ ਨੂੰ ਵੱਖ ਵੱਖ ਘਟਨਾਵਾਂ ’ਚ ਕੀਨੀਆ ਤੇ ਜਪਾਨ ਦੇ ਕੋਚਾਂ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਆ ਜਿਸ ਕਾਰਨ ਪ੍ਰਬੰਧਕਾਂ ਨੂੰ ਨਮੋਸ਼ੀ ਝੱਲਣੀ ਪਈ। ਹਾਲਾਂਕਿ ਦੋਵੇਂ ਕੋਚ ਨੇੜਲੇ ਹਸਪਤਾਲ ’ਚ ਇਲਾਜ ਤੋਂ ਬਾਅਦ ਖਤਰੇ ਤੋਂ...
Advertisement
ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਸ਼ੁੱਕਰਵਾਰ ਨੂੰ ਵੱਖ ਵੱਖ ਘਟਨਾਵਾਂ ’ਚ ਕੀਨੀਆ ਤੇ ਜਪਾਨ ਦੇ ਕੋਚਾਂ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਆ ਜਿਸ ਕਾਰਨ ਪ੍ਰਬੰਧਕਾਂ ਨੂੰ ਨਮੋਸ਼ੀ ਝੱਲਣੀ ਪਈ। ਹਾਲਾਂਕਿ ਦੋਵੇਂ ਕੋਚ ਨੇੜਲੇ ਹਸਪਤਾਲ ’ਚ ਇਲਾਜ ਤੋਂ ਬਾਅਦ ਖਤਰੇ ਤੋਂ ਬਾਹਰ ਹਨ। ਅਫਰੀਕੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਕੀਨਿਆਈ ਕੋਚ ਡੈਨਿਸ ਮਾਰਾਜੀਆ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਮੁਕਾਬਲੇ ਵਾਲੇ ਕੰਪਲੈਕਸ ਦੇ ਬਾਹਰ ਆਪਣੇ ਇੱਕ ਖਿਡਾਰੀ ਨਾਲ ਗੱਲ ਕਰ ਰਹੇ ਸਨ ਜਦੋਂ ਅਚਾਨਕ ਇੱਕ ਆਵਾਰਾ ਕੁੱਤਾ ਆਇਆ ਤੇ ਉਨ੍ਹਾਂ ਨੂੰ ਵੱਢ ਲਿਆ। ਬਾਅਦ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਜਪਾਨ ਦੇ ਕੋਚ ਮੇਇਕੋ ਓਕੁਮਤਸੂ ਨੂੰ ਵੀ ਆਵਾਰਾ ਕੁੱਤੇ ਨੇ ਵੱਢ ਲਿਆ ਜਦੋਂ ਉਹ ਮੁੱਖ ਮੁਕਾਬਲੇ ਵਾਲੀ ਥਾਂ ਨੇੜਲੇ ਅਭਿਆਸ ਟਰੈਕ ’ਤੇ ਆਪਣੇ ਖਿਡਾਰੀਆਂ ਦੀ ਟਰੇਨਿੰਗ ਦੇਖ ਰਹੀ ਸੀ।
Advertisement
Advertisement
×