ਫਿਡੇ ਵਿਸ਼ਵ ਕੱਪ ਸ਼ਤਰੰਜ ਚੈਂਪੀਅਨਸ਼ਿਪ ਗੋਆ ’ਚ 31 ਅਕਤੂਬਰ ਤੋਂ 27 ਨਵੰਬਰ ਤੱਕ ਹੋਵੇਗੀ ਜਿਸ ਦਾ ਲੋਗੋ ਤੇ ਗੀਤ ਅੱਜ ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਜਾਰੀ ਕੀਤਾ। ਪ੍ਰਬੰਧਕਾਂ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਵਿਸ਼ਵ ਕੱਪ ਦੇ ਜੇਤੂ ਨੂੰ ਟਰਾਫੀ ਤੋਂ ਇਲਾਵਾ 2026 ਕੈਂਡੀਡੇਟਸ ਟੂਰਨਾਮੈਂਟ ਲਈ ਤਿੰਨ ਵਿਚੋਂ ਇੱਕ ਸਥਾਨ (ਸਿੱੱਧੀ ਐਂਟਰੀ) ਵੀ ਮਿਲੇਗਾ। ਪ੍ਰਬੰਧਕਾਂ ਮੁਤਾਬਿਕ ਟੂਰਨਮੈਂਟ ’ਚ ਵਿਸ਼ਵ ਚੈਂਪੀਅਨ ਡੀ ਗੁਕੇਸ਼, ਅਰਜੁਨ ਐਰਗੇਸੀ, ਆਰ ਪ੍ਰਗਨਾਨੰਦਾ, ਅਨੀਸ਼ ਗਿਰੀ, ਵੈਸਲੀ ਸੋ, ਵਿਨਸੈਂਟ ਕੀਮਰ, ਹੈਂਸ ਨੀਮੈਨ, ਨੋਦਿਰਬੇਕ ਅਬਦੁਸੱਤੋਰੋਵ, ਇਆਨ ਨੈਪੋਮਨੀਆਚੀ, ਰਿਚਰਡ ਰੈਪਰਟ, ਵਿਦਿਤ ਗੁਜਰਾਤੀ, ਨਿਹਾਲ ਸਰੀਨ ਆਦਿ ਖਿਡਾਰੀ ਹਿੱਸਾ ਲੈਣਗੇ। ਭਾਰਤ ਦੀ ਉੱਭਰਦੀ ਖਿਡਾਰਨ ਦਿਵਿਆ ਦੇਸ਼ਮੁਖ ਓਪਨ ਸੈਕਸ਼ਨ ’ਚ ਖੇਡੇਗੀ ਜਿਸ ਨੂੰ ਕਿਸੇ ਹੋਰ ਕੈਂਡੀਡੇਟ ਦੇ ਹਟਣ ਮਗਰੋਂ ਵਾਈਲਡ ਕਾਰਡ ਰਾਹੀਂ ਐਂਟਰੀ ਮਿਲੀ ਹੈ।ਮੁੱਖ ਮੰਤਰੀ ਨੇ ਪ੍ਰਮੋਦ ਸਾਵੰਤ ਨੇ ਸੂਬੇ ਦੇ ਖੇਡ ਮੰਤਰੀ ਰਾਮੇਸ਼ ਤਵਾੜਕਰ ਤੇ ਆਲ ਇੰਡੀਆ ਚੈੱਸ ਫੈਡਰੇਸ਼ਨ ਦੇ ਪ੍ਰਧਾਨ ਨਿਤਿਨ ਗਰਗ ਦੀ ਮੌਜੂਦਗੀ ’ਚ ਕੌਮਾਂਤਰੀ ਪੱਧਰੇ ਟੂਰਨਾਮੈਂਟ ਦਾ ਲੋਗੋ ਤੇ ਗੀਤ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ’ਚ 82 ਮੁਲਕਾਂ ਤੋਂ ਖਿਡਾਰੀ ਹਿੱਸਾ ਲੈਣਗੇ।
+
Advertisement
Advertisement
Advertisement
Advertisement
×