ਵਿਸ਼ਵ ਚੈਂਪੀਅਨਸ਼ਿਪ: ਕੋਈ ਵੀ ਭਾਰਤੀ ਸਕੀਟ ਨਿਸ਼ਾਨੇਬਾਜ਼ ਫਾਈਨਲ ’ਚ ਨਾ ਪੁੱਜਾ
ਇੱਥੇ ਅੱਜ ਹੋਈ ਆਈ ਐੱਸ ਐੱਸ ਐੱਫ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਕੋਈ ਵੀ ਨਿਸ਼ਾਨੇਬਾਜ਼ ਪੁਰਸ਼ ਜਾਂ ਮਹਿਲਾ ਸਕੀਟ ਮੁਕਾਬਲਿਆਂ ਦੇ ਵਿਅਕਤੀਗਤ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਮਹਿਲਾ ਸਕੀਟ ਵਿੱਚ ਰਾਇਜ਼ਾ ਢਿੱਲੋਂ ਸਰਵੋਤਮ ਸਥਾਨ ਹਾਸਲ ਕਰਨ ਵਾਲੀ ਭਾਰਤੀ...
Advertisement
ਇੱਥੇ ਅੱਜ ਹੋਈ ਆਈ ਐੱਸ ਐੱਸ ਐੱਫ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਕੋਈ ਵੀ ਨਿਸ਼ਾਨੇਬਾਜ਼ ਪੁਰਸ਼ ਜਾਂ ਮਹਿਲਾ ਸਕੀਟ ਮੁਕਾਬਲਿਆਂ ਦੇ ਵਿਅਕਤੀਗਤ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਮਹਿਲਾ ਸਕੀਟ ਵਿੱਚ ਰਾਇਜ਼ਾ ਢਿੱਲੋਂ ਸਰਵੋਤਮ ਸਥਾਨ ਹਾਸਲ ਕਰਨ ਵਾਲੀ ਭਾਰਤੀ ਰਹੀ, ਜੋ 58 ਨਿਸ਼ਾਨੇਬਾਜ਼ਾਂ ’ਚੋਂ 16ਵੇਂ ਸਥਾਨ ’ਤੇ ਰਹੀ। ਉਸ ਦਾ ਸਕੋਰ 125 ’ਚੋਂ 116 ਰਿਹਾ ਅਤੇ ਉਹ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਪਹੁੰਚਣ ਲਈ ਲੋੜੀਂਦੇ 119 ਅੰਕਾਂ ਦੇ ਕੱਟ-ਆਫ ਤੋਂ ਤਿੰਨ ਅੰਕ ਪਿੱਛੇ ਰਹਿ ਗਈ। ਪਰਿਨਾਜ਼ ਧਾਲੀਵਾਲ ਅਤੇ ਗਨੀਮਤ ਸੇਖੋਂ ਨੇ 110-110 ਦਾ ਬਰਾਬਰ ਸਕੋਰ ਬਣਾਇਆ ਅਤੇ ਕ੍ਰਮਵਾਰ 44ਵੇਂ ਅਤੇ 47ਵੇਂ ਸਥਾਨ ’ਤੇ ਰਹੀਆਂ।
Advertisement
Advertisement
×