Women's World Cup: ਭਾਰਤ ਨੇ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ
ਭਾਰਤ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਹਰਲੀਨ ਦਿਓਲ ਦੀਆਂ 46 ਦੌੜਾਂ ਅਤੇ ਰਿਚਾ ਘੋਸ਼ ਦੀਆਂ 35 ਦੌੜਾਂ...
ਭਾਰਤ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਹਰਲੀਨ ਦਿਓਲ ਦੀਆਂ 46 ਦੌੜਾਂ ਅਤੇ ਰਿਚਾ ਘੋਸ਼ ਦੀਆਂ 35 ਦੌੜਾਂ ਦੀ ਬਦੌਲਤ 247 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਹਾਲਾਂਕਿ ਜ਼ਿਆਦਾਤਰ ਬੱਲੇਬਾਜ਼ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੀਆਂ। ਇਸ ਦੇ ਜਵਾਬ ਵਿੱਚ ਪਾਕਿਸਤਾਨ ਸ਼ੁਰੂਆਤੀ ਬੱਲੇਬਾਜ਼ੀ ਢਹਿ ਜਾਣ ਤੋਂ ਬਾਅਦ ਉੱਭਰ ਨਹੀਂ ਸਕਿਆ ਅਤੇ ਅੱਠਵੇਂ ਓਵਰ ਵਿੱਚ 26 ਦੌੜਾਂ ’ਤੇ 3 ਵਿਕਟਾਂ ਗੁਆ ਕੇ ਸੰਘਰਸ਼ ਕਰਦਾ ਨਜ਼ਰ ਆਇਆ। ਅੰਤ ਵਿੱਚ ਪਾਕਿਸਤਾਨੀ ਟੀਮ 43 ਓਵਰਾਂ ਵਿੱਚ 159 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਵੱਲੋਂ ਓਪਨਰ ਸਿਦਰਾ ਅਮੀਨ ਨੇ 106 ਗੇਂਦਾਂ ’ਤੇ 81 ਦੌੜਾਂ ਸ਼ਾਨਦਾਰ ਪਾਰੀ ਖੇਡੀ ਜਦਕਿ ਨਤਾਲੀਆ ਪਰਵੇਜ਼ (33) ਦੂਜੀ ਅਹਿਮ ਯੋਗਦਾਨ ਪਾਉਣ ਵਾਲੀ ਖਿਡਾਰਨ ਰਹੀ। ਭਾਰਤ ਵੱਲੋਂ ਕ੍ਰਾਂਤੀ ਗੌੜ (3/20) ਅਤੇ ਦੀਪਤੀ ਸ਼ਰਮਾ (3/45) ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦਕਿ ਸ੍ਰੀ ਚਰਨੀ ਨੇ ਦੋ ਵਿਕਟਾਂ ਹਾਸਲ ਕੀਤੀਆਂ।