ਮਹਿਲਾ ਵਿਸ਼ਵ ਕੱਪ: ਮੌਜੂਦਾ ਚੈਂਪੀਅਨ ਆਸਟਰੇਲੀਆ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
ਆਸਟਰੇਲੀਆ ਨੌਂ ਵਿਕਟਾਂ ਦੇ ਨੁਕਸਾਨ ’ਤੇ 221 ਦੌਡ਼ਾਂ; ਪਾਕਿਸਤਾਨ 114 ਆਲ ਆੳੂਟ
Pakistan's Eyman Fatima is bowled out by Australia's Kim Garth during the ICC Women's Cricket World Cup match between Australia and Pakistan at Premadasa Stadium in Colombo, Sri Lanka, Wednesday, Oct, 8, 2025. AP/PTI(AP10_08_2025_000492B)
Advertisement
ਕੋਲੰਬੋ ਵਿਚ ਖੇਡੇ ਜਾ ਰਹੇ ਮਹਿਲਾ ਵਿਸ਼ਵ ਕ੍ਰਿਕਟ ਕੱਪ ਦੇ ਮੈਚ ਵਿਚ ਮੌਜੂਦਾ ਚੈਂਪੀਅਨ ਆਸਟਰੇਲੀਆ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਦੀ ਟੀਮ 114 ਦੌੜਾਂ ’ਤੇ ਆਲ ਆਊਟ ਹੋ ਗਈ। ਪਾਕਿਸਤਾਨ ਨੇ 36.3 ਓਵਰਾਂ ਵਿਚ 114 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਬੈਥ ਮੂਨੀ ਨੇ ਸ਼ਾਨਦਾਰ ਪਾਰੀ ਖੇਡੀ ਤੇ 114 ਗੇਂਦਾਂ ਵਿਚ 109 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਲਾਨਾ ਕਿੰਗ ਨੇ 49 ਗੇਂਦਾਂ ਵਿਚ ਤੇਜ਼ ਤਰਾਰ 51 ਦੌੜਾਂ ਬਣਾਈਆਂ। ਪੀ.ਟੀ.ਆਈ
Advertisement
Advertisement
×