Women's World Cup: ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
Alana King's career-best seven-for helps Australia skittle out SA for 97; ਸਪਿੰਨ ਗੇਂਦਬਾਜ਼ ਅਲਾਨਾ ਕਿੰਗ ਨੇ ਸੱਤ ਵਿਕਟਾਂ ਲਈਆਂ
ਆਸਟਰੇਲੀਆ ਨੇ ਅੱਜ ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ।
ਸਪਿੰਨ ਗੇਂਦਬਾਜ਼ ਅਲਾਨਾ ਕਿੰਗ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪਹਿਲਾਂ ਆਸਟਰੇਲੀਆ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ 24 ਓਵਰਾਂ ’ਚ 97 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਇਸ ਮਗਰੋਂ ਆਸਟਰੇਲੀਆ ਨੇ ਜੌਰਜੀਆ ਵੌਲ ਦੀਆਂ 38 ਦੌੜਾਂ ਤੇ ਵਿਕਟਕੀਪਰ ਬੱਲੇਬਾਜ਼ ਬੈੱਥ ਮੂਨੀ ਦੀਆਂ 42 ਦੌੜਾਂ ਸਦਕਾ ਸਿਰਫ 16.5 ਓਵਰਾਂ ’ਚ ਹੀ 98 ਦੌੜਾਂ ਦਾ ਟੀਚਾ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ ਜਿਸ ਨੂੰ Alana King ਨੇ ਸਹੀ ਸਾਬਤ ਕੀਤਾ। ਅਲਾਨਾ ਨੇ 7 ਓਵਰਾਂ ’ਚ 18 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ, ਜੋ ਉਸ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਮੇਗਨ ਸ਼ਟ, ਕਿਮ ਗਾਰਥ ਅਤੇ ਐਸ਼ਲੇ ਗਾਰਡਨਰ ਨੂੰ ਇੱਕ-ਇੱਕ ਵਿਕਟ ਮਿਲੀ।
ਦੱਖਣੀ ਅਫਰੀਕਾ ਵੱਲੋਂ ਕਪਤਾਨਾ Laura Wolvaardt (31 ਦੌੜਾਂ), Sinalo Jafta (29 ਦੌੜਾਂ) ਅਤੇ Nadine de Klerk (14 ਦੌੜਾਂ) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੀਆਂ।

