ਮਹਿਲਾ ਹਾਕੀ: ਭਾਰਤੀ ਜੂਨੀਅਰ ਟੀਮ ਨੇ ਬੈਲਜੀਅਮ ਨੂੰ ਹਰਾਇਆ
ਐਂਟਵਰਪ, 13 ਜੂਨ ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਬੈਲਜੀਅਮ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਯੂਰਪ ਦੌਰੇ ਵਿੱਚ ਬੈਲਜੀਅਮ ਖ਼ਿਲਾਫ਼ ਲਗਾਤਾਰ ਤੀਜੀ ਜਿੱਤ ਹੈ। ਸੋਨਮ ਨੇ ਚੌਥੇ ਮਿੰਟ ਵਿੱਚ ਖਾਤਾ ਖੋਲ੍ਹਿਆ।...
Advertisement
ਐਂਟਵਰਪ, 13 ਜੂਨ
ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਬੈਲਜੀਅਮ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਯੂਰਪ ਦੌਰੇ ਵਿੱਚ ਬੈਲਜੀਅਮ ਖ਼ਿਲਾਫ਼ ਲਗਾਤਾਰ ਤੀਜੀ ਜਿੱਤ ਹੈ। ਸੋਨਮ ਨੇ ਚੌਥੇ ਮਿੰਟ ਵਿੱਚ ਖਾਤਾ ਖੋਲ੍ਹਿਆ। ਫਿਰ ਲਾਲਥੰਤੁਆਂਗੀ (32ਵੇਂ ਮਿੰਟ) ਅਤੇ ਕਨਿਕਾ ਸਿਵਾਚ (51ਵੇਂ ਮਿੰਟ) ਨੇ ਗੋਲ ਕੀਤੇ। ਬੈਲਜੀਅਮ ਲਈ ਮੈਰੀ ਗੋਏਂਸ (37ਵੇਂ ਮਿੰਟ) ਅਤੇ ਮਾਰਟੇ ਮੈਰੀ (40ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਸੋਨਮ ਦੇ ਸ਼ੁਰੂਆਤੀ ਗੋਲ ਤੋਂ ਬਾਅਦ ਪਹਿਲੇ ਅੱਧ ਵਿੱਚ ਹੀ ਦਬਦਬਾ ਬਣਾ ਲਿਆ ਸੀ। ਭਾਰਤ ਹੁਣ ਸ਼ਨਿਚਰਵਾਰ ਨੂੰ ਆਸਟਰੇਲੀਆ ਖ਼ਿਲਾਫ਼ ਭਿੜੇਗਾ। -ਪੀਟੀਆਈ
Advertisement
Advertisement