ਮਹਿਲਾ ਹਾਕੀ: ਭਾਰਤੀ ਜੂਨੀਅਰ ਟੀਮ ਨੇ ਬੈਲਜੀਅਮ ਨੂੰ 2-1 ਨਾਲ ਹਰਾਇਆ
ਐਂਟਵਰਪ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਬੈਲਜੀਅਮ ਨੂੰ 2-1 ਨਾਲ ਹਰਾ ਕੇ ਯੂਰਪ ਦੌਰੇ ’ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤ ਲਈ ਲਾਲਥੰਤੁਆਂਗੀ ਨੇ 35ਵੇਂ ਅਤੇ ਗੀਤਾ ਯਾਦਵ ਨੇ 50ਵੇਂ ਮਿੰਟ ਵਿੱਚ ਗੋਲ ਕੀਤਾ। ਪਹਿਲੇ ਅੱਧ...
Advertisement
ਐਂਟਵਰਪ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਬੈਲਜੀਅਮ ਨੂੰ 2-1 ਨਾਲ ਹਰਾ ਕੇ ਯੂਰਪ ਦੌਰੇ ’ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤ ਲਈ ਲਾਲਥੰਤੁਆਂਗੀ ਨੇ 35ਵੇਂ ਅਤੇ ਗੀਤਾ ਯਾਦਵ ਨੇ 50ਵੇਂ ਮਿੰਟ ਵਿੱਚ ਗੋਲ ਕੀਤਾ। ਪਹਿਲੇ ਅੱਧ ਵਿੱਚ ਕੋਈ ਗੋਲ ਨਹੀਂ ਹੋਇਆ। ਭਾਰਤ ਲਈ ਪਹਿਲਾ ਗੋਲ ਲਾਲਥੰਤੁਆਂਗੀ ਨੇ ਪੈਨਲਟੀ ਸਟ੍ਰੋਕ ’ਤੇ ਕੀਤਾ। ਆਖਰੀ ਕੁਆਰਟਰ ਵਿੱਚ ਵਾਨ ਹੈਲੇਮੋਂਟ ਨੇ 48ਵੇਂ ਮਿੰਟ ਵਿੱਚ ਬੈਲਜੀਅਮ ਲਈ ਬਰਾਬਰੀ ਦਾ ਗੋਲ ਕੀਤਾ। ਹਾਲਾਂਕਿ ਸਿਰਫ਼ ਦੋ ਮਿੰਟ ਬਾਅਦ ਗੀਤਾ ਨੇ ਫੀਲਡ ਗੋਲ ਕਰਕੇ ਭਾਰਤ ਨੂੰ ਮੁੜ ਲੀਡ ਦਿਵਾਈ। ਇਸ ਤੋਂ ਬਾਅਦ ਭਾਰਤ ਨੇ ਆਖਰੀ ਦਸ ਮਿੰਟਾਂ ਵਿੱਚ ਬੈਲਜੀਅਮ ਦੇ ਹਮਲਿਆਂ ਦਾ ਸ਼ਾਨਦਾਰ ਬਚਾਅ ਕੀਤਾ ਅਤੇ ਕੋਈ ਗੋਲ ਨਹੀਂ ਹੋਣ ਦਿੱਤਾ। ਹੁਣ ਭਾਰਤੀ ਟੀਮ ਆਪਣਾ ਤੀਜਾ ਅਤੇ ਆਖਰੀ ਮੈਚ 12 ਜੂਨ ਨੂੰ ਖੇਡੇਗੀ। -ਪੀਟੀਆਈ
Advertisement
Advertisement
×