DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲਾ ਹਾਕੀ ਏਸ਼ੀਆ ਕੱਪ: ਨਵਰੀਤ ਦੇ ਗੋਲ ਸਦਕਾ ਭਾਰਤ ਨੇ ਜਪਾਨ ਨੂੰ 2-2 ਨਾਲ ਬਰਾਬਰੀ ’ਤੇ ਰੋਕਿਆ

India hold defending champions Japan to 2-2 draw in women's Asia Cup hockey;  ਭਾਰਤੀ ਟੀਮ ਦਾ ਆਖਰੀ ਪੂਲ ਮੁਕਾਬਲਾ  ਸਿੰਗਾਪੁਰ ਨਾਲ 8 ਨੂੰ
  • fb
  • twitter
  • whatsapp
  • whatsapp
Advertisement
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ  ਮਹਿਲਾ ਹਾਕੀ ਏਸ਼ੀਆ ਕੱਪ ਦੇ  ਆਪਣੇ ਦੂਜੇ ਮੈਚ ਵਿੱਚ ਮੌਜੂਦਾ ਚੈਂਪੀਅਨ ਜਪਾਨ ਨੂੰ  2-2 ਗੋਲਾਂ  ਨਾਲ ਬਰਾਬਰੀ ’ਤੇ ਰੋਕ ਦਿੱਤਾ।
ਆਖਰੀ ਹੂਟਰ ਵੱਜਣ ਤੋਂ ਪਹਿਲਾਂ ਜਪਾਨ ਦੀ ਟੀਮ 2-1 ਨਾਲ ਅੱਗੇ ਸੀ ਪਰ ਨਵਰੀਤ ਕੌਰ ਨੇ ਆਖਰੀ ਮੈਚ ਖਤਮ ਹੋਣ ਤੋਂ ਕੁਝ ਸਕਿੰਟ ਪਹਿਲਾਂ ਪੈਨਲਟੀ ਕਾਰਨਰ ’ਤੇ ਗੋਲ ਦਾਗਦਿਆਂ  ਸਕੋਰ 2-2 ਗੋਲਾਂ ਨਾਲ ਬਰਾਬਰ ਕਰ ਦਿੱਤਾ।
ਪੂਲ ਬੀ ਦੇ ਇਸ ਮੈਚ ਦੌਰਾਨ ਜਪਾਨ ਵੱਲੋਂ   Hiroka Murayama  ਨੇ 10ਵੇਂ ਮਿੰਟ ਅਤੇ  Chiko Fujibayashi ਨੇ 58ਵੇਂ ਮਿੰਟ ’ਚ ਇੱਕ ਇੱਕ ਗੋਲ ਕੀਤਾ ਜਦਕਿ ਭਾਰਤ ਵਲੋਂ ਰੁਤੁਜਾ  ਦਦਾਸੋ ਪਿਸਾਲ ਨੇ 30ਵੇਂ ਮਿੰਟ ’ਚ ਅਤੇ ਨਵਰੀਤ ਨੇ 60ਵੇਂ ਮਿੰਟ ’ਚ ਗੋਲ ਦਾਗਿਆ।
ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 11-0 ਗੋਲਾਂ ਨਾਲ ਹਰਾਇਆ ਸੀ। ਭਾਰਤ ਨੇ ਆਪਣਾ ਆਖਰੀ ਪੂਲ ਮੈਚ 8 ਸਤੰਬਰ ਨੂੰ ਸਿੰਗਾਪੁਰ ਵਿਰੁੱਧ ਖੇਡਣਾ ਹੈ। ਟੂਰਨਾਮੈਂਟ ਦਾ ਫਾਈਨਲ 14 ਸਤੰਬਰ ਨੂੰ ਖੇਡਿਆ ਜਾਣਾ ਹੈ।
ਇਸ  Asia Cup ਦੀ ਜੇਤੂ ਹਾਕੀ ਟੀਮ  Belgium and the Netherlands ਵਿੱਚ  2026 ਵਿੱਚ ਹੋਣ ਵਾਲੇ  ਮਹਿਲਾ ਵਿਸ਼ਵ ਕੱਪ  Women's World Cup ਲਈ ਕੁਆਲੀਫਾਈ ਕਰੇਗੀ।
Advertisement
×