ਮਹਿਲਾ Cricket ਵਿਸ਼ਵ ਕੱਪ: ਭਾਰਤ ਵੱਲੋਂ ਦੱਖਣੀ ਅਫਰੀਕਾ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ
ਰਿਚਾ ਘੋਸ਼ ਨੇ 94 ਦੌੜਾਂ ਦੀ ਪਾਰੀ ਖੇਡੀ; ਕਲੋਏ ਟਰਾਈਓਨ ਨੇ ਤਿੰਨ ਵਿਕਟਾਂ ਝਟਕਾਈਆਂ
Women's World Cup: ਭਾਰਤ ਨੇ ਅੱਜ ਇੱਥੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਦੇ ਸ਼ਾਨਦਾਰ ਨੀਮ ਸੈਂਕੜੇ ਸਦਕਾ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਦੇ ਮੈਚ ’ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ ਦਿੱਤਾ ਹੈ।
ਇੱਕ ਸਮੇਂ ਭਾਰਤੀ ਟੀਮ 40 ਓਵਰਾਂ ’ਚ 153 ਦੌੜਾਂ ’ਤੇ ਸੱਤ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਰਿਚਾ ਘੋਸ਼ ਨੇ 94 ਦੌੜਾਂ ਤੇ ਸਨੇਹ ਰਾਣਾ ਨੇ 33 ਦੌੜਾਂ ਦੀ ਪਾਰੀ ਖੇਡਦਿਆਂ ਸਕੋਰ 251 ਦੌੜਾਂ ਤੱਕ ਪਹੁੰਚਾਇਆ।
ਰਿਚਾ ਨੇ ਅਮਨਜੋਤ ਕੌਰ ਤੇ ਸਨੇਹ ਰਾਣਾ ਨਾਲ ਚੰਗੀਆਂ ਸਾਂਝੇਦਾਰੀਆਂ ਕੀਤੀਆਂ। ਰਿਚਾ ਨੇ ਆਪਣੀ ਪਾਰੀ ਦੌਰਾਨ 11 ਚੌਕੇ ਤੇ ਚਾਰ ਛੱਕੇ ਜੜੇ। ਭਾਰਤੀ ਟੀਮ 49.5 ਓਵਰਾਂ ’ਚ ਆਊਟ ਹੋ ਗਈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਕਪਤਾਨ Laura Wolvaardt ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਸ੍ਰਮਿਤੀ ਮੰਧਾਨਾ ਤੇ ਪ੍ਰਤੀਕਾ ਰਾਵਲ ਦੀ ਸਲਾਮੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੁੂਆਤ ਦਿੰਦਿਆਂ ਪਹਿਲੀ ਵਿਕਟ ਲਈ 55 ਦੌੜਾਂ ਜੋੜੀਆਂ। ਇਸ ਮਗਰੋਂ ਮੇਜ਼ਬਾਨ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਆਊਟ ਹੋਣ ’ਤੇ ਲੱਗਾ ਜੋ 32 ਗੇਂਦਾਂ ’ਤੇ 23 ਦੌੜਾਂ ਬਣਾ ਕੇ ਪੈਵੇਲੀਅਨ ਪਰਤੀ। ਉਹ ਨੌਨਕੁਲੂਲੈਕੋ ਮਲਾਬਾ ਦੀ ਗੇਂਦ ’ਤੇ ਸੁਨੇ ਲੱਸ ਨੂੰ ਕੈਚ ਦੇ ਬੈਠੀ।
ਇਸ ਮਗਰੋਂ ਪ੍ਰਤੀਕਾ ਰਾਵਲ 37 ਦੌੜਾਂ, ਹਰਲੀਨ ਦਿੳਲ 13 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ 9, ਦੀਪਤੀ ਸ਼ਰਮਾ 4, ਅਮਨਜੋਤ ਕੌਰ 12 ਦੌੜਾਂ ਬਣਾ ਕੇ ਆਊਟ ਹੋਈ। ਬਣਾ ਕੇ, ਜੈਮੀਮਾ ਰੌਡਰਿਗਜ਼ ਤੋਂ ਇਲਾਵਾ ਆਖਰੀ ਦੋ ਖਿਡਾਰਨਾ ਕਰਾਂਤੀ ਗੌੜ ਤੇ ਸ੍ਰੀ ਚਰਾਨੀ ਖੋਲ੍ਹਣ ’ਚ ਕਾਮਯਾਬ ਨਾ ਹੋ ਸਕੀਆਂ।
ਦੱਖਣੀ ਅਫਰੀਕਾ ਵੱਲੋਂ ਕਲੋਏ ਟਰਾਈਓਨ ਨੇ ਤਿੰਨ ਵਿਕਟਾਂ ਜਦਕਿ ਮੈਰੀਜ਼ੇਨ ਕਾਪ, ਐੱਨ.ਡੀ. ਕਲੈਰਕ ਤੇ ਨੌਨਕੁਲੂਲੈਕੋ ਮਲਾਬਾ ਨੇ ਦੋ-ਦੋ ਵਿਕਟਾਂ ਲਈਆਂ। ਟੂਮੀ ਸ਼ੇਖੂਖੁਨੇ ਨੇ ਇੱਕ ਵਿਕਟ ਹਾਸਲ ਕੀਤੀ।