ਮਹਿਲਾ ਕ੍ਰਿਕਟ: ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਵੱਲੋਂ ਚੇਨੱਈ ’ਚ ਕੈਂਪ
ਭਾਰਤ ਅਤੇ ਸ੍ਰੀਲੰਕਾ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਲਈ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ ਅਤੇ ਇਸ ਆਲਮੀ ਟੂਰਨਾਮੈਂਟ ਦੀ ਤਿਆਰੀ ਲਈ ਨਿਊਜ਼ੀਲੈਂਡ ਦੀਆਂ ਕੁੱਝ ਖਿਡਾਰਨਾਂ ਚੇਨੱਈ ਪਹੁੰਚ ਗਈਆਂ ਹਨ। ਇਹ...
Advertisement
ਭਾਰਤ ਅਤੇ ਸ੍ਰੀਲੰਕਾ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਲਈ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ ਅਤੇ ਇਸ ਆਲਮੀ ਟੂਰਨਾਮੈਂਟ ਦੀ ਤਿਆਰੀ ਲਈ ਨਿਊਜ਼ੀਲੈਂਡ ਦੀਆਂ ਕੁੱਝ ਖਿਡਾਰਨਾਂ ਚੇਨੱਈ ਪਹੁੰਚ ਗਈਆਂ ਹਨ।
ਇਹ ਟੂਰਨਾਮੈਂਟ 30 ਸਤੰਬਰ ਤੋਂ ਬੰਗਲੂਰੂ ਵਿੱਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਮੈਚ ਰਾਹੀਂ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਮਹਿਲਾ ਟੀ-20 ਵਿਸ਼ਵ ਕੱਪ ਦੀ ਮੌਜੂਦਾ ਚੈਂਪੀਅਨ ਹੈ ਅਤੇ 30 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਕੇ ਆਪਣੇ ਨਾਮ ਦੋਹਰਾ ਖਿਤਾਬ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।
Advertisement
ਚੇਨੱਈ ਸੁਪਰਕਿੰਗਜ਼ ਅਕੈਡਮੀ ਵਿੱਚ ਕੈਂਪ ’ਚ ਹਿੱਸਾ ਲੈ ਰਹੀਆਂ ਖਿਡਾਰਨਾਂ ਵਿੱਚ ਤੇਜ਼ ਗੇਂਦਬਾਜ਼ ਜੈਸ ਕੇਰ, ਓਪਨਰ ਜੌਰਜੀਆ ਪਲਾਈਮਰ, ਹਰਫਨਮੌਲਾ ਬਰੁੱਕ ਹਾਲੀਡੇ, ਇਜ਼ੀ ਸ਼ਾਰਪ, ਫਲੋਰਾ ਡੇਵੋਨਸ਼ਾਇਰ ਅਤੇ ਐਮਾ ਮੈਕਲਿਓਡ ਵਰਗੀਆਂ ਖਿਡਾਰਨਾਂ ਸ਼ਾਮਲ ਹਨ।
Advertisement
×