DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਮੈਨ ਏਸ਼ੀਅਨ ਚੈਂਪੀਅਨਜ਼ ਟਰਾਫੀ : ਭਾਰਤ ਨੇ ਜਾਪਾਨ ਨੂੰ 3-0 ਨਾਲ ਹਰਾਇਆ

ਭਾਰਤ ਦਾ ਸੈਮੀਫਾਈਨਲ ’ਚ ਜਾਪਾਨ ਨਾਲ 19 ਨੂੰ ਹੋਵੇਗਾ ਮੁਕਾਬਲਾ
  • fb
  • twitter
  • whatsapp
  • whatsapp
Advertisement

ਰਾਜਗਿਰ (ਬਿਹਾਰ), 17 ਨਵੰਬਰ

Asian Champions Trophy: India end group stage unbeaten with 3-0 win over Japan: ਭਾਰਤੀ ਮਹਿਲਾ ਹਾਕੀ ਟੀਮ ਨੇ ਇੱਥੋਂ ਦੇ ਰਾਜਗੀਰ ਹਾਕੀ ਸਟੇਡੀਅਮ ਵਿਚ ਜਾਪਾਨ ਨੂੰ 3-0 ਨਾਲ ਹਰਾ ਦਿੱਤਾ ਹੈ। ਜਾਪਾਨ ਨੇ ਖੇਡ ਦੇ ਪਹਿਲੇ ਅੱਧ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਦੂਜੇ ਹਾਫ ’ਚ ਨਵਨੀਤ ਕੌਰ (37) ਅਤੇ ਦੀਪਿਕਾ (47, 48) ਦੇ ਗੋਲਾਂ ਨੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਭਾਰਤੀ ਖਿਡਾਰਨਾਂ ਨੇ ਸ਼ੁਰੂਆਤ ਸਬਰ ਨਾਲ ਕੀਤੀ ਤੇ ਜਾਪਾਨ ’ਤੇ ਦਬਦਬਾ ਬਣਾਇਆ। ਜਾਪਾਨ ਨੇ ਦੂਜੇ ਕੁਆਰਟਰ ਦੀ ਸ਼ੁਰੂਆਤ ਵੇਲੇ ਗੇਂਦ ’ਤੇ ਕੰਟਰੋਲ ਰੱਖਿਆ ਪਰ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਿਖਾਈ। ਹਾਕੀ ਇੰਡੀਆ ਨੇ ਕਿਹਾ ਹੈ ਕਿ ਭਾਰਤ ਇਸ ਜਿੱਤ ਨਾਲ ਸਿਖਰ ’ਤੇ ਪੁੱਜ ਗਿਆ ਹੈ ਤੇ ਭਾਰਤ ਦਾ ਸੈਮੀਫਾਈਨਲ ਵਿਚ ਮੁਕਾਬਲਾ ਮੁੜ ਜਾਪਾਨ ਨਾਲ ਹੋਵੇਗਾ ਜੋ ਅੰਕ ਸੂਚੀ ਵਿਚ ਚੌਥੇ ਨੰਬਰ ’ਤੇ ਹੈ।

Advertisement

Advertisement
×