ਮਹਿਲਾ ਏਸ਼ੀਆ ਹਾਕੀ: ਚੀਨ ਨੇ ਭਾਰਤ ਨੂੰ ਫਾਈਨਲ ’ਚ ਹਰਾਇਆ
ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਨਾ ਕਰ ਸਕੀ ਭਾਰਤੀ ਟੀਮ
Advertisement
ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿਚ ਅੱਜ ਚੀਨ ਨੇ ਭਾਰਤ ਨੂੰ ਹਰਾ ਦਿੱਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲਾਂ ਇਕ ਗੋਲ ਕੀਤਾ ਤੇ ਲੀਡ ਲੈਣ ਦੇ ਬਾਵਜੂਦ 1-4 ਨਾਲ ਹਾਰ ਗਈ। ਇਸ ਤਰ੍ਹਾਂ ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਖੁੰਝ ਗਈ ਹੈ। ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਮਿੰਟ ਵਿੱਚ ਨਵਨੀਤ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਚੀਨ ਨੇ ਭਾਰਤ ’ਤੇ ਦਬਦਬਾ ਬਣਾਈ ਰੱਖਿਆ ਤੇ ਫਾਈਨਲ ਦਾ ਖਿਤਾਬ ਜਿੱਤ ਗਿਆ।-ਪੀਟੀਆਈ
Advertisement
Advertisement