ਮਹਿਲਾ ਏਸ਼ੀਆ ਕੱਪ: ਭਾਰਤੀ ਟੀਮ ਸੁਪਰ-4 ਗੇੜ ’ਚ ਚੀਨ ਤੋਂ 1-4 ਨਾਲ ਹਾਰੀ
India go down 1-4 to China in women's Asia Cup
Advertisement
ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਏਸ਼ੀਆ ਕੱਪ ਦੇ ਸੁਪਰ-4 ਮੈਚ ਵਿੱਚ ਮੇਜ਼ਬਾਨ ਚੀਨ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੀ ਟੂਰਨਾਮੈਂਟ ’ਚ ਇਹ ਦੀ ਪਹਿਲੀ ਹਾਰ ਹੈ।
ਮੈਚ ਦੌਰਾਨ ਭਾਰਤ ਵੱਲੋਂ ਇੱਕਲੌਤਾ ਗੋਲ ਮੁਮਤਾਜ਼ ਖਾਨ ਨੇ 39ਵੇਂ ਮਿੰਟ ਨੇ ਕੀਤਾ। ਮੇਜ਼ਬਾਨ ਚੀਨ ਵੱਲੋਂ ਜ਼ੂ ਮੇਇਰੋਂਗ ਨੇ ਦੋ ਗੋਲ ਦਾਗੇ ਜਦਕਿ ਚੇਨ ਯਾਂਗ ਤੇ ਟੈਨ ਜਿਨਜ਼ੁਆਂਗ ਨੇ ਇੱਕ-ਇੱਕ ਗੋਲ ਕੀਤਾ।
Advertisement
ਭਾਰਤ ਪੂਲ ਗੇੜ ਵਿੱਚ ਥਾਈਲੈਂਡ ਅਤੇ ਸਿੰਗਾਪੁਰ ’ਤੇ ਜਿੱਤਾਂ ਅਤੇ ਜਾਪਾਨ ਵਿਰੁੱਧ ਡਰਾਅ ਨਾਲ ਅਜੇਤੂ ਰਿਹਾ ਸੀ ਅਤੇ ਸੁਪਰ-4 ਗੇੜ ’ਚ ਕੋਰੀਆ ਵਿਰੁੱਧ 4-2 ਦੀ ਜਿੱਤ ਨਾਲ ਸ਼ੁਰੂਆ ਕੀਤੀ ਸੀੇ।
ਸੁਪਰ-4 ਦੀਆਂ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ 14 ਸਤੰਬਰ ਨੂੰ ਫਾਈਨਲ ਵਿੱਚ ਭਿੜਨਗੀਆਂ। ਏਸ਼ੀਆ ਕੱਪ ਦੀ ਜੇਤੂ ਟੀਮ ਨੂੰ ਬੈਲਜੀਅਮ ਅਤੇ ਨੀਦਰਲੈਂਡ ਵਿੱਚ 2026 ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਸਿੱਧਾ ਦਾਖਲਾ ਮਿਲੇਗਾ।
Advertisement
×