ਮਹਿਲਾ ਏਸ਼ੀਆ ਕੱਪ: ਭਾਰਤੀ ਟੀਮ ਨੇ ਸਿੰਗਾਪੁਰ ਨੂੰ 12-0 ਨਾਲ ਹਰਾਇਆ
ਨਵਨੀਤ ਕੌਰ ਅਤੇ ਮੁਮਤਾਜ਼ ਖਾਨ ਦੀ ਹੈੱਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੋਮਵਾਰ ਨੂੰ ਇੱਥੇ ਏਸ਼ੀਆ ਕੱਪ ਦੇ ਪੂਲ ਬੀ ਦੇ ਮੈਚ ਵਿੱਚ ਸਿੰਗਾਪੁਰ ਨੂੰ 12-0 ਨਾਲ ਹਰਾ ਦਿੱਤਾ ਹੈ।
ਮੈਚ ਦੌਰਾਨ ਨਵਨੀਤ ਅਤੇ ਮੁਮਤਾਜ਼ ਖਾਨ ਨੇ ਤਿੰਨ, ਨੇਹਾ ਨੇ ਦੋ ਗੋਲ ਕੀਤੇ, ਜਦੋਂ ਕਿ ਨੇਹਾ, ਲਾਲਰੇਮਸਿਆਮੀ, ਸ਼ਰਮੀਲਾ ਦੇਵੀ ਅਤੇ ਰੁਤੁਜਾ ਪਿਸਾਲ ਨੇ ਵੀ ਭਾਰਤ ਲਈ ਗੋਲ ਕੀਤੇ। ਦੁਨੀਆ ਦੀ 10ਵੇਂ ਨੰਬਰ ਦੀ ਟੀਮ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਵੀ ਥਾਈਲੈਂਡ ਨੂੰ 11-0 ਨਾਲ ਹਰਾਇਆ ਸੀ, ਜਦੋਂ ਕਿ ਪਿਛਲੇ ਹਫ਼ਤੇ ਮੌਜੂਦਾ ਚੈਂਪੀਅਨ ਜਾਪਾਨ ਨੂੰ 2-2 ਨਾਲ ਡਰਾਅ ’ਤੇ ਮੈਚ ਖ਼ਤਮ ਕੀਤਾ ਸੀ।
ਸਿੰਗਾਪੁਰ ਦੀ ਟੀਮ ਵਿਸ਼ਵ ਰੈਂਕਿੰਗ ਵਿੱਚ 34ਵੇਂ ਨੰਬਰ ’ਤੇ ਹੈ। ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਦੋਵਾਂ ਪੂਲ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੁਪਰ-4s ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ 4s ਵਿੱਚ ਚੋਟੀ ਦੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਖੇਡਣਗੀਆਂ।
ਏਸ਼ੀਆ ਕੱਪ ਦੀਆਂ ਜੇਤੂ ਟੀਮਾਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ 2026 ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। -ਪੀਟੀਆਈ